

ਛੜਾ ਛੜਾ ਤੂੰ ਆਖੀ ਜਾਵੇਂ, ਚਿੱਤ ਘਬਰਾਉਂਦਾ ਮੇਰਾ।
ਛੜੇ ਜੇਠ ਤੋਂ ਲਗਦਾ ਤੈਨੂੰ, ਚੰਗਾ ਸਾਧ ਬਥੇਰਾ ।
ਤੂੰ ਛੜਿਆਂ ਤੇ ਜੋੜੇ ਬੋਲੀਆਂ, ਮੈਂ ਵੀ ਜੋੜਾ ਹੋਰਾ।
ਏਹਨਾਂ ਛੜਿਆਂ ਨੇ ਕੀ ਚੁਕ ਲਿਆ ਦਸ ਤੇਰਾ ।
-----
ਫੱਟੀਆਂ ਜੋੜ ਕੇ ਰੋਲ ਕਰ ਲਈ, ਇੰਜਣ ਕਰਾ ਲਿਆ ਕਾਲਾ ।
ਵਿਚ ਤਾਂ ਉਹਦੇ ਬਹਿ ਗਿਆ ਪਟੋਲਾ ਹੋਰ ਮੰਗੀਏ ਵਾਲਾ।
ਚਿਤ ਤਾਂ ਉਹਤੇ ਇਉਂ ਡੁਲ੍ਹ ਜਾਂਦਾ, ਜਿਉਂ ਬੋਤਲ ਵਿਚ ਪਾਰਾ।
ਛਿਪ ਗਿਆ ਚੰਦ ਵਾਂਗੂ, ਛੜਿਆਂ ਦਾ ਰਖਵਾਲਾ ।
ਉਹ ਭਾਜੀ ਪਾ ਗਏ ਨੇ, ਅਸੀਂ ਮੋੜਾਂਗੇ ਨਿਉਂਦਾ ।
ਉਹਨਾਂ ਨਿੰਦਿਆ ਛੜਿਆਂ ਨੂੰ ਸਾਨੂੰ ਬਹੁਤ ਦੁਖ ਆਉਂਦਾ ।
ਫਕਰਾਂ ਦੇ ਸਿਰ ਤੇ ਹੀ, ਉਹ ਖਾਂਦੇ ਮਨ ਭਾਉਂਦਾ ।
ਜੇ ਨਾ ਹੁੰਦੇ ਜੇਠ ਫੜੋ, ਕੌਣ ਭਾਬੀਆਂ ਦਾ ਮੁਲ ਪਾਉਂਦਾ ।