Back ArrowLogo
Info
Profile

ਪੱਕ ਗਈ ਕਣਕ ਭਰ ਗੀਆਂ ਬਲੀਆਂ ਵਢ ਲਏ ਸਾਰੇ ਛੋਲੇ ।

ਛੋਲਿਆਂ ਨੂੰ ਤਾਂ ਝਾੜ ਝਾੜ ਕੇ, ਘਰ ਦੇ ਭਰੇ ਭੜੋਲੇ ।

ਛੜੇ ਜੇਠ ਨੇ ਕਰੀ ਕਮਾਈ, ਫੇਰ ਪਲੇ ਨ ਕੋਲੇ ।

ਨੀ ਕਾਹਤੋਂ ਛੜਿਆਂ ਨੂੰ ਬੋਲ ਕਰਤੇ ਬੋਲੇ ।

-----

ਕਾਹਤੋਂ ਭਾਬੀਏ ਹੋ ਗਈ ਔਖੀ, ਜੋ ਆਖੇਂ ਕਰ ਆਈਏ ।

ਤੇਰਾ ਜੇਠ ਮੰਦਾ ਨਾ ਬੋਲੇ, ਕਾਹਤੋਂ ਵੈਰ ਕਮਾਈਏ।

ਚਾਰ ਦਿਨਾਂ ਦੀ ਇਹ ਜ਼ਿੰਦਗਾਨੀ, ਪਿਆਰਾਂ ਨਾਲ ਲੰਘਾਈਏ ।

ਇਹਨਾਂ ਛੜਿਆਂ ਤੋਂ ਕਿਉਂ ਅੱਖੀ ਭਰਜਾਈਏ ।

-----

ਬੰਦੀ ਵਾਲਾ ਤਾਰਾ ਚੜਿਆ, ਘਰ ਘਰ ਹੋਣ ਵਿਚਾਰਾਂ ।

ਪੰਡਤ ਬਹਿ ਕੇ ਲਾਉਣ ਜੋਤਿਸ਼ਾਂ, ਮੰਤਰ ਪੜ੍ਹਨ ਹਜ਼ਾਰਾਂ ।

ਫਿਕਰਾਂ ਦੇ ਵਿਚ ਬੁਢੀਆਂ ਹੋ ਰਹੀਆਂ, ਪਤਲੋ ਜਹੀਆਂ ਮੁਟਿਆਰਾਂ।

ਛੜਿਆਂ ਤੇ ਮਿਹਰ ਕਰੋ, ਰਬ ਨੂੰ ਅਰਜ਼ ਗੁਜਾਰਾਂ।

31 / 86
Previous
Next