Back ArrowLogo
Info
Profile

ਉਡ ਗਈਆਂ ਚਿੜੀਆਂ ਉਡ ਗਏ ਤੱਤੇ, ਉਡ ਗਏ ਪੰਛੀ ਸਾਰੇ ।

ਸਾਰੀ ਰਾਤ ਮੈਂ ਕਰਾਂ ਉਡੀਕਾਂ, ਤੋਂ ਬਚਨਾਂ ਦੇ ਮਾਰੇ ।

ਤੇਰੇ ਬਾਝੋਂ ਕਿਹੜਾ ਸਾਡੀ ਇਹ ਤੱਤੀ ਹਿਕ ਠਾਰੇ ॥

ਨੀ ਅਖੀਆਂ ਮੋੜ ਗਈ, ਲਾ ਛੜਿਆਂ ਨੂੰ ਲਾਰੇ ।

-----

ਮਿਠੀਆਂ ਮਾਰ ਕੇ ਇਹ ਠਗ ਲੈਂਦੇ, ਐਵੇਂ ਮੂੰਹ ਨਾ ਲਾਈਏ ।

ਖੜ ਕੇ ਮੋੜ ਤੇ ਕਰਨ ਮਸ਼ਕਰੀ, ਦੜ ਵਟ ਲੰਘ ਜਾਈਏ ।

ਕਤਕ ਦੀ ਜੇ ਪਵੇ ਬਿਮਾਰੀ, ਰਬ ਦਾ ਸ਼ੁਕਰ ਮਨਾਈਏ ।

ਇਹਨਾਂ ਛੜਿਆਂ ਦਾ, ਰਤਾ ਵਿਸਾਹ ਨਾ ਖਾਈਏ ।

ਕਤਕ ਕੌਣ ਕਿਸੇ ਦਾ ਬਣਦਾ, ਦੁਖੜੇ ਸਹੇ ਪ੍ਰਾਣੀ।

ਚੰਦਰਮਾ ਨੇ ਕੀ ਵਲ ਪਾਇਆ, ਭੋਗੀ ਨਾਰ ਬਿਗਾਨੀ ।

ਆਪਦੇ ਘਰ ਵਿਚ ਜੀਅ ਪਰਚਾਈਏ, ਘਰ ਦੀ ਹੋਵੇ ਜ਼ਨਾਨੀ ।

ਬਦੀਆਂ ਨਾ ਕਰ ਵੇ, ਦੋ ਦਿਨ ਦੀ ਜ਼ਿੰਦਗਾਨੀ ।

32 / 86
Previous
Next