Back ArrowLogo
Info
Profile

ਰਬ ਦੀ ਭਗਤੀ ਕਰਦਾ ਬਹਿ ਕੇ, ਛੜਾ ਸਾਧ ਹੋ ਜਾਵੇ ।

ਅਠੇ ਪਹਿਰ ਤਾਂ ਮਾਲਾ ਫਰਦਾ ਰਬ ਨੂੰ ਪਿਆ ਮਨਾਵੇ ।

ਜੈਸਾ ਆਇਆ ਜਾਵਾਂ ਜਗਤ ਤੋਂ, ਭੋਰਾ ਹੱਡਾਂ ਨੂੰ ਖਾਵੇ ।

ਰਬ ਨੂੰ ਅਰਜ਼ ਕਰੇ, ਨਾਰ ਕੋਈ ਮਿਲ ਜਾਵੇ ।

 

ਟੀਂ ਟੀਂ ਕਰਕੇ ਹਰਿਆ ਤੋਤਿਆ, ਤੂੰ ਕਾਹਤੋਂ ਉਡ ਜਾਵੇ ।

ਤੇਰੀ ਨਾ ਮੈਂ ਸਮਝਾਂ ਬੋਲੀ, ਆਪੇ ਦਸ ਕੀ ਗਾਵੇਂ ।

ਟੀਂ ਟੀਂ ਕਰ ਮੈਂ ਬੋਲਾਂ ਅੜੀਏ, ਤੋਤਾ ਪਿਆ ਪੁਕਾਰੇ ।

ਆਪਣੀ ਅਕਲ ਗੁਆ ਕੇ ਬਹਿ ਗਏ, ਜੋ ਹੁਸਨਾਂ ਦੇ ਮਾਰੇ ।

ਸੋਹਣਿਆਂ ਤੇ ਇਤਬਾਰ ਨਾ ਕਰੀਏ, ਝੂਠੇ ਲਾਉਂਦੇ ਲਾਰੇ ।

ਪਟਤੇ ਸੋਹਣਿਆਂ ਨੇ, ਰੋਂਦੇ ਛੜੇ ਵਿਚਾਰੇ ।

-----

ਮੋਰ ਬੋਲਦੇ ਕੋਇਲ ਬੋਲਦੀ, ਪਾਲ ਪਈ ਵਿਚ ਦਰ ਦੇ ।

ਸੁਚੇ ਮੋਤੀ ਹਾਰ ਪਰੋਂਦੀ, ਪਾ ਬਹਿੰਦੀ ਵਿਚ ਗਲ ਦੇ ।

ਆਓ ਸਹੇਲੀਓ ਦੇਖਣ ਚਲੀਏ, ਆਸ਼ਕ ਸੂਲੀ ਚੜ੍ਹਦੇ ।

ਮਰ ਜਾਓ ਵੇ ਛੜਿਓ, ਦੇਖ ਰੰਨਾਂ ਨੂੰ ਸੜਦੇ ।

33 / 86
Previous
Next