

ਤਖਤ ਹਜ਼ਾਰਾ ਜਨਮ ਚਾਕ ਦਾ ਨਾਉਂ ਰਾਂਤਾ ਸੀ ਧਰਿਆ।
ਮਾਂ ਸਮਰਥੀ ਮੌਜੂ ਬੁਢੜਾ, ਨਿਕੇ ਹੁੰਦੇ ਦਾ ਮਰਿਆ।
ਤਖਤ ਹਜ਼ਾਰਿਓਂ ਤੁਰ ਕੇ ਰਾਂਝਾ ਰਾਹ ਸਿਆਲਾਂ ਦੇ ਪੜਿਆ ।
ਪਹਿਲੀ ਰਾਤ ਮਸੀਤੀ ਕਟ ਲਈ ਉਥੇ ਕਾਜੀ ਡਰਿਆ।
ਕਾਜੀ ਦੇ ਦੋ ਧੀਆਂ ਮੁਟਿਆਰਾਂ, ਖੌਫ ਉਹਨਾਂ ਦਾ ਕਰਿਆ।
ਪਟੀਆਂ ਸਹੇਲੀਆਂ ਮੁਨੀਆਂ ਪਿਨਣੀਆਂ, ਖੈਰ ਹਥਾ ਨਹੀਂ ਛੜਿਆ ।
ਰਾਂਝਾ ਉਠ ਤੁਰਿਆ, ਫਿਕਰ ਹੀਰ ਦਾ ਕਰਿਆ।
-----
ਰਾਂਝਾ ਚਾਕ ਦਾ ਪਹੁੰਚਿਆ ਕੈਂਪ ਤੇ, ਨਾਲ ਲੁਡਣ ਦੇ ਲੜਿਆ।
ਲੁਡਣ ਮਲਾਹ ਨੇ ਢੋਹਤੀ ਬੇੜੀ, ਉਤੇ ਬੇੜੀ ਦੇ ਚੜਿਆ ।
ਤਿੰਨ ਸੌ ਸਠ ਸਹੇਲੀ ਹੀਰ ਦੀ, ਕਟਕ ਰੰਨਾਂ ਦਾ ਚੜਿਆ ।
ਛਮਕਾਂ ਮਾਰ ਕੇ ਉਠਾ ਲਿਆ ਸੇਜ ਤੋਂ. ਉਤੇ ਸੇਜ ਦੇ ਪੜਿਆ ।
ਹੀਰ ਦੇਖ ਕੇ ਖਾ ਗਈ ਡੱਲਾ, ਸਕਰ ਖੁਦਾ ਦਾ ਕਰਿਆ।
ਫੜ ਕੇ ਬਾਹੋਂ ਲੈ ਗਈ ਚਾਕ ਨੂੰ, ਮਾਹੀ ਮਹੀਆਂ ਦਾ ਕਰਿਆ।
ਮਿਲ ਕੇ ਰਾਂਝੇ ਨੂੰ ਹੀਰ ਕਾਲਜਾ ਠਰਿਆ।
ਰਾਂਝਾ ਹੀਰ ਦਾ ਲਗ ਗਿਆ ਨੌਕਰ, ਉਠ ਪਾਣੀ ਜਿਉਂ ਤਰਿਆ।
ਇਕ ਮਾਹੀ ਉਸ ਲਿਆਂਦਾ ਲਭ ਕੇ, ਜਾਪੇ ਗੁਣਾਂ ਦਾ ਭਰਿਆ ।
ਅਧੀ ਰਾਤੀਂ ਮਝੀਆਂ ਛੇੜਦਾ, ਜਾਂਦਾ ਕਦੇ ਨਹੀਂ ਡਰਿਆ।
ਰਾਂਝੇ ਚਾਕ ਦੀ ਪੈ ਗਈ ਪੇਸ਼ੀ, ਜਾ ਚੂਚਕ ਦੇ ਖੜਿਆ ।
ਲੈ ਗਈ ਰਾਂਝੇ ਨੂੰ ਸ਼ੁਕਰ ਹੀਰ ਨੇ ਕਰਿਆ।