

ਜੀਹਨੂੰ ਮੈਂ ਵਿਆਹੀ ਸਹੀਓ ਬਣ ਗਿਆ ਜੱਜ ਨੀ ।
ਦੁਨੀਆਂ ਵਿਚ ਭਾਵੇਂ ਮੇਰੀ, ਉਚੀ ਹੋ ਗਈ ਲਜ ਨੀ ।
ਮਿਸਲਾਂ ਫਰੋਲਦੇ ਨੂੰ ਜਾਣ ਬਾਰਾਂ ਵਜ ਨੀ ।
ਇਕ ਦਿਨ ਨਹੀਂ, ਉਸਦਾ ਰੋਜ ਇਹ ਪੰਜ ਨੀ।
ਸਾਡੀ ਜ਼ਿੰਦਗੀ ਦਾ ਬੁਤੋਂ, ਦਸ ਕੀ ਐ ਹਜ ਨੀ ।
ਮੇਰੇ ਮਾਪਿਆਂ ਨੇ ਮੈਨੂੰ, ਲਭਿਆ ਵਕੀਲ ਨੀ ।
ਹਰ ਗੱਲ ਵਿਚ ਭੰੜਾ, ਦਿੰਦਾ ਏ ਦਲੀਲ ਨੀ ।
ਸਾਰਾ ਦਿਨ ਮੈਨੂੰ ਬੜਾ ਕਰਦਾ ਜਲੀਲ ਨੀ ।
ਹਾਇ ਨੀ ਮੇਰੇ ਹਾਣ ਦੀਓ, ਕਿਥੇ ਕਰਾਂ ਮੈਂ ਅਪੀਲ ਨੀ।
ਸੁੱਖਾਂ ਸੁਖਦੀ ਨੂੰ ਆਇਆ, ਅਜ ਮੇਰਾ ਵੀਰ ਵੇ ।
ਬੂਰੀ ਮੱਝ ਚ ਕੇ ਮੈਂ ਬਣਾਈ ਮਿਠੀ ਖੀਰ ਵੇ ।
ਨਚ ਨਚ ਖੁਸ਼ੀਆਂ 'ਚ, ਆਏ ਅਖੋਂ ਨੀਰ ਵੇ ।
ਮਾਰ ਲੂੰਗੀ ਮਾਹੀਏ ਦੇ, ਜੁਦਾਈ ਵਾਲੇ ਤੀਰ ਵੇ