Back ArrowLogo
Info
Profile

ਅਧੀ ਰਾਤੀ ਤੂੰ ਘਰ ਵੜਦਾ, ਆ ਕੇ ਕਰੋ ਲੜਾਈ ।

ਅਨਪੜ ਨਾਲੋਂ ਭੈੜਾ ਹੋਇਆ, ਕਿਧਰ ਗਈ ਪੜ੍ਹਾਈ ।

ਮੇਰਾ ਦਿਲ ਭੁਜ ਹੋ ਗਿਆ ਕੋਲਾ, ਰੇਤਾ ਜਿਵੇਂ ਕੜ੍ਹਾਈ।

ਰੋਵਾਂ ਮਾਪਿਆਂ ਨੂੰ ਜੀਹਨੇ ਚੁੰਨੀ ਫੜਾਈ।

-----

ਨੀ ਮੈਂ ਰੋਟੀਆਂ ਪਕਾਵਾਂ, ਨਾਲੇ ਅਖ ਮੇਰੀ ਫਰਕੇ ।

ਆਉਣਾ ਮੇਰੇ ਵੀਰ, ਜਿਹੜਾ ਵਾਅਦੇ ਗਿਆ ਕਰ ਕੇ ।

ਤੀਆਂ ਵਾਲੇ ਦਿਨ ਹੁਣ, ਨੇੜੇ ਆਣ ਸਰਕੇ।

ਦਿੰਦਾ ਨਹੀਓਂ ਜਾਣ, ਹਾਏ ਨੀ ਬੇੜਾ ਇਹਦਾ ਗਰਕੇ ।

 

ਬਤੀ ਬਾਲ ਕੇ ਰਹੀ ਦੇਖਦੀ ਅਖੀਆਂ 'ਚ ਨੀਂਦਰ ਰੜਕੇ ।

ਸਾਰੀ ਰਾਤ ਮੈਂ ਰਹੀ ਜਾਗਦੀ ਆ ਗਿਆ ਪਹਿਰ ਦੇ ਤੜਕੇ ।

ਦਾਰੂ ਪੀ ਕੇ ਤੂੰ ਘਰ ਆਵੇਂ, ਆ ਕੇ ਬਦਲ ਜਿਉਂ ਕੜਕੇ ।

ਪੇਕੀਂ ਤੁਰ ਜੰਗੀ, ਮੈਂ ਤੇਰੇ ਨਾਲ ਲੜ ਕੇ ।

37 / 86
Previous
Next