

ਪਿਆਰਾਂ ਵਾਲੀ ਰੁੱਤ ਤੇ, ਸਿਆਲਾਂ ਵਾਲੀ ਰਾਤ ਵੇ ।
ਅੱਜ ਮੇਰੇ ਮਾਹੀਆ ਮੈਨੂੰ ਆਵੇਂ ਬੜਾ ਯਾਦ ਵੇ ।
ਸੁਪਨਿਆਂ ਵਿਚ ਤੇ ਕੀਤੀ ਫਰਿਆਦ ਵੇ ।
ਛੁੱਟੀ ਲੈਕੇ ਆ ਜਾ ਹੁਣ ਪੱਕ ਗਏ ਕਮਾਦ ਵੇ।
ਖੇਤਾਂ ਵਿਚ ਵੱਜਦੀਆਂ, ਬੋਲਾਂ ਦੀਆਂ ਟੱਲੀਆਂ।
ਰੋਟੀ ਲੈਕੇ ਆਵਾਂ, ਅਗੇ ਜੇਠ ਰਾਹਵਾਂ ਮੱਲੀਆਂ।
ਗੋਦੀ ਚੁਕ ਲੈ ਜਾਵੇ, ਮੈਂ ਰੁਲ ਗਈ ਇਕੱਲੀ ਆਂ ।
ਟਿੱਬਿਆਂ ਦੇ ਰਾਹਾਂ ਵਿਚ ਹੋਈ ਵੇ ਮੈਂ ਝੱਲੀ ਆਂ।
-----
ਤੇਰੇ ਨਾਲ ਮੇਰੇ ਮਾਹੀਆ, ਜਾਣਾ ਮੈਂ ਕਲੱਬ ਵੇ ।
ਪਿੰਡ ਵਾਲੀ ਜੱਟੀ ਦੀ ਤੂੰ, ਦੇਖੀਂ ਉਥੇ ਛੱਬ ਵੇ ।
ਮੁੜਦੀ ਨਹੀਂ ਮੋੜੀ, ਭਾਵੇਂ ਆਵੇ ਸਾਰਾ ਜੱਗ ਵੇ।
ਲੈ ਚਲ ਨਾਲ ਅੱਜ ਮਾਹੀਆ ਆਖੇ ਲੱਗ ਵੇ।