

ਸੁਣ ਵੇ ਉਡਦਿਆ ਕਾਲਿਆ ਕਾਵਾਂ, ਤੈਨੂੰ ਆਖ ਸੁਣਾਵਾਂ ।
ਕਹਿ ਦੇ ਜਾ ਕੇ ਢੋਲ ਮਾਹੀ ਨੂੰ, ਵਿਛੜੀ ਕੂੰਜ ਕੁਰਲਾਵਾਂ ।
ਮਾਹੀ ਖਾਤਰ ਕੋਇਲ ਕੂਕਦੀ, ਦਸ ਕੀ ਹੋਰ ਸਮਝਾਵਾਂ ।
ਵੇ ਆਖੀਂ ਮਾਰੀਏ ਨੂੰ, ਮੈਂ ਖੜੀ ਵਾਸਤੇ ਪਾਵਾਂ।
ਜੇ ਤੂੰ ਚੋਬਰਾ ਹੋਣੇ ਭਰਤੀ, ਮੈਂ ਵੀ ਮਗਰੋਂ ਆਵਾਂ ।
ਜਿਸ ਛਾਉਣੀ ਤੂੰ ਕਰੇਂ ਨੌਕਰੀ, ਮੈਂ ਵੀ ਨਾਮ ਲਿਖਾਵਾਂ ।
ਦੁਸ਼ਮਣ ਦੀ ਜੇ ਚਲਦੀ ਗੋਲੀ, ਮੈਂ ਵੀ ਟੈਂਕ ਚਲਾਵਾਂ ।
ਵੇ ਮੇਰੀ ਮੰਨ ਢੋਲਾ, ਮੈਂ ਭਰਤੀ ਹੋ ਜਾਵਾਂ ।
-----
ਸੁਣ ਵੇ ਕਬੂਤਰ ਚੀਨਿਆ, ਤੈਨੂੰ ਆਖ ਸੁਣਾਵਾਂ ।
ਆਹ ਲੈ ਲੈ ਜਾ ਚਿੱਠੀ ਮੇਰੀ, ਤੇਰੇ ਪੈਰੀ ਪਾਵਾਂ।
ਕਹਿ ਦੇ ਜਾ ਕੇ ਢੋਲ ਮਾਹੀ ਨੂੰ, ਮੈਂ ਪਈ ਕਾਗ ਉਡਾਵਾਂ ।
ਢੋਲਾ ਘਰ ਆਵੇ, ਮੈਂ ਫਿਰ ਈਦ ਮਨਾਵਾਂ ।