

ਸੁਣੋ ਨੀ ਸੁਣਾਵਾਂ, ਪਹਿਲੀ ਰਾਤ ਦੀ ਕਹਾਣੀ ਨੀ।
ਡਰਦੀ ਦਾ ਹੋ ਗਿਆ ਸਰੀਰ, ਪਾਣੀ ਪਾਣੀ ਨੀ ।
ਮੇਰੇ ਮਾਹੀ ਨੇ ਬੁਲਾਇਆ, ਮੈਨੂੰ ਆਖ ਰਾਣੀ ਨੀ ।
ਆਇਆ ਘੁਟ ਲਾ ਕੇ, ਮੈਂ ਵੀ ਅੱਜ ਪਛਾਣੀ ਨੀ।
ਮੈਂ ਮਚਲੀ ਹੋਕੇ ਚੁੱਪ ਕਰਗੀ, ਉਹ ਮਿਨਤਾਂ ਨਾਲ ਬੁਲਾਵੇ ।
ਹਾਏ ਨੀ ਮੇਰੇ ਹਾਣ ਦੀਓ, ਇੰਝ ਰਾਤ ਮੇਰੀ ਲੰਘ ਜਾਵੇ ।
ਪਹਿਲੀ ਪਹਿਲੀ ਵਾਰ ਮੈਨੂੰ, ਮਾਹੀਆ ਲੈਣ ਆਇਆ।
ਨੀ ਮੈਂ ਉਸ ਤੋਂ ਬੜਾ ਸ਼ਰਮਾਂਦੀ ।
ਮਲੋ ਮਲੀ ਛਣਕ ਗੀਆਂ, ਪਾਈਆਂ ਪੈਰਾਂ 'ਚ ਪੰਜੇਬਾਂ ਚਾਂਦੀ ।
ਧੌਣ ਉਤੇ ਪਾਵੇ ਭੰਗੜਾ, ਮੇਰੀ ਗੁੱਤ ਨਾਲ ਲਾਲ ਪਰਾਂਦੀ।
ਨੀ ਕੁੜੀਆਂ ਆਖ ਰਹੀਆਂ, ਮੈਂ ਵੀ ਸੰਗਦੀ ਕੋਲ ਨਾਂ ਜਾਂਦੀ ।
ਤੀਆਂ ਵਿਚ ਨੱਚਦੀ ਤੇ, ਮਾਹੀਆ ਮੇਰਾ ਆਇਆ ਨੀ ।
ਨੀ ਉਹ ਵਾਰੇ ਨੱਤੀਆਂ, ਅਸੀਂ ਗਿੱਧਾ ਪਾਇਆ ਨੀ।
ਸਾਲੀਆਂ ਦੇ ਨਾਲ ਉਹਨੇ, ਦਿਲ ਪਰਚਾਇਆ ਨੀ।
ਨਾਲੇ ਮੂੰਹ ਦੇ ਵਿਚੋਂ, ਆਖੇ ਕੁਝ ਹੋਰ ਕੁੜੀਓ।
ਨੀ ਅੱਜ ਤੀਆਂ ਵਿਚ, ਮੱਚ ਗਿਆ ਸ਼ੋਰ ਕੁੜੀਓ ।