

ਸੁਪਨਿਆਂ 'ਚ ਮਿਲਿਆ ਰਾਤੀ, ਮੈਨੂੰ ਮੇਰਾ ਢੋਲ ਨੀ।
ਕੰਨਾਂ ਵਿਚ ਰਿਹਾ ਕੁਝ, ਮੈਨੂੰ ਮੁਖੋਂ ਬੋਲ ਨੀ।
ਦੁੱਖੜਿਆਂ ਦੀ ਪੰਡ ਮੈਂ ਵੀ, ਬੈਠੀ ਅਗੋਂ ਫੋਲ ਨੀ ।
ਗਮਾਂ ਵਾਲੀ ਖੰਡ ਦਿਤੀ, ਦੁੱਧ ਵਿਚ ਘੋਲ ਨੀ ।
ਮੇਰੇ ਨਾਲ ਰਾਤੀਂ ਰਿਹਾ, ਕਰਦਾ ਕਲੋਲ ਨੀ।
ਚੱਲ ਮੇਰੇ ਹਾਣੀਆਂ ਵੇ ਮੱਸਿਆ ਤੇ ਚਲੀਏ।
ਮੇਲਿਆਂ ਨੂੰ ਜਾਣ ਲੱਕੀਂ, ਉਠ ਰਾਹਵਾਂ ਮੱਲੀਏ।
ਪਿਆਰ ਦੇ ਸੁਨੇਹੇ, ਸੱਚ ਗੁਰੂ ਤਾਈਂ ਘੱਲੀਏ ।
ਝੂਠ ਤੋਂ ਤੁਰਾਨ ਦੀਆਂ ਬੇੜੀਆਂ ਨੂੰ ਠੱਲੀਏ ।
ਚਰਖੇ ਤੇ ਤੰਦ ਮਾਹੀਆ ਤੇਰੇ ਨਾਂ ਦੀ ਪਾਨੀ ਆਂ।
ਕੱਤ ਕੱਤ ਸੂਤ ਵੇ ਮੈਂ, ਖੁਸ਼ੀਆਂ ਬਣਾਨੀ ਆਂ।
ਆਉਣਾ ਮੇਰੇ ਮਾਹੀ, ਨੀ ਮੈਂ ਵਾਰ ਵਾਰੇ ਜਾਨੀ ਆਂ।
ਉਹਦੇ ਆਉਣ ਲਈ, ਨੀ ਮੈਂ ਖੁਸ਼ੀਆਂ ਮਨਾਨੀ ਆਂ।