Back ArrowLogo
Info
Profile

ਕਣਕ ਤੇ ਮੱਕੀ ਦੀਆਂ ਰੋਟੀਆਂ ਪਕਾਨੀ ਆਂ।

ਪਾਲਕ ਤੇ ਗੰਦਲਾਂ ਦਾ ਸਾਗ ਮੈਂ ਬਣਾਨੀ ਆਂ ।

ਤੂਤਾਂ ਵਾਲੇ ਖੋਤ ਨਾਲੇ, ਰੋਟੀ ਲੈਕੇ ਜਾਨੀ ਆਂ।

ਵਿਚ ਰੁੱਗ ਮਖਣੀ ਦਾ ਪਾਵਾਂਗੀ, ਨੀ ਮਾਹੀ ਵਾਲੀ ਸਿਹਤ ਬਣਾਵਾਂਗੀ।

 

ਚੜ੍ਹਕੇ ਆ ਗਿਆ ਬੱਦਲ ਸੌਣ ਦਾ, ਠੰਡੀਆਂ ਵਗਣ ਹਵਾਵਾਂ।

ਘਰ ਆਉਣਾ ਮੇਰੇ ਢੋਲ ਮਾਹੀ ਨੇ, ਮੈਂ ਦੁੱਧ ਨੂੰ ਜਾਗ ਨਾ ਲਾਵਾਂ ।

ਪੀ ਨਾ ਜਾਣ ਮਲਾਈਆਂ ਕਿਧਰੇ, ਮੈਂ ਪਈ ਕਾਗ ਉਡਾਵਾਂ।

ਨੀ ਸਾਡੇ ਵੇਹੜੇ ਚੰਨ ਚੜ੍ਹਨਾ, ਮੈਂ ਲੱਖ ਲੱਖ ਸ਼ੁਕਰ ਮਨਾਵਾਂ ।

 

ਢੋਲ ਮਾਹੀ ਨੂੰ ਦੇਈਂ ਸੁਨੇਹਾ, ਮੇਰੇ ਕਾਲਿਆ ਕਾਵਾਂ।

ਕੋਇਲਾਂ ਵਾਂਗੂ ਇਹ ਤਪਦਾ, ਵਿਛੜੀ ਕੂੰਜ ਕੁਰਲਾਵਾਂ।

ਵੇ ਉਡ ਜਾ ਸੁਨੇਹੇ ਵਾਲਿਆ, ਤੈਨੂੰ ਚੂਰੀਆਂ ਨਾਲ ਰਜਾਵਾਂ।

ਵੇ ਮਾਹੀ ਪਰਦੇਸ ਗਿਆ, ਮੈਂ* ਲਿਖ ਚਿੱਠੀਆਂ ਪਾਵਾਂ,

45 / 86
Previous
Next