

ਸੁਣ ਵੇ ਮੇਰੇ ਪਿੰਡ ਦਿਆ ਪਿੱਪਲਾ, ਤੇ ਪੀਂਘਾਂ ਅਸਾਂ ਝੁਟਾਈਆਂ।
ਦਿਨ ਤੀਆ ਤੇਰੀ ਯਾਦ ਸਤਾਵੇ, ਤਾਂ ਉਠ ਪੇਕੇ ਆਈਆਂ।
ਹਾੜ ਮਹੀਨੇ ਮਾਨਣ ਛਾਵਾਂ, ਪਿੰਡ ਦੀਆਂ ਮੱਝੀਆਂ ਗਾਈਆਂ ।
ਵੇ ਪਿੱਪਲਾ ਸਹੁੰ ਤੇਰੀ, ਝੱਲੀਆਂ ਨਾ ਜਾਣ ਜੁਦਾਈਆਂ।
ਵੇ ਮਾਹੀ ਮੇਰੇ ਜੰਗ ਜਿੱਤਿਆ, ਮੈਨੂੰ ਮਿਲਣ ਵਧਾਈਆਂ।
ਦੂਰ ਵਾਲੇ ਖੇਤਾਂ ਵਿਚ ਬੀਜੀਆਂ ਕਪਾਹਾਂ, ਵੱਟਾਂ ਉਤੇ ਬੀਜੇ ਤਿਲ ਮਾਹੀਆ।
ਤੇਰਾ ਆਉਣ ਉਡੀਕੇ ਸਾਡਾ ਦਿਲ ਮਾਹੀਆ ।
ਆਇਆ ਪੋਹ ਦਾ ਮਹੀਨਾ, ਛੇਤੀ ਮਿਲ ਮਾਹੀਆ ।
ਤੇਰਾ ਮੁੜ ਕੇ ਵਸਾਹ ਨਾ ਖਾਵਾਂ ਵੇ, ਤੇਰੇ ਨਾਲ ਫੌਜ ਵਿਚ ਜਾਵਾਂ ਵੇ ।
-----
ਨੀ ਮਾਪਿਆਂ ਤੇਰਿਆ ਵਿਆਹ ਕਰ ਛਡਿਆ, ਨਾਲ ਤੌਰ ਤੀ ਮੇਰੇ ।
ਖੰਡਾਂ ਉਤੇ ਚੌਬਰ ਰੋਂਦੇ, ਸਾਧ ਰੋਵਦੇ ਡੇਰੇ ।
ਯਾਰਾਂ ਨਾਲੋਂ ਵਿਛੜੀ ਕੂਕਦੀ ਫਿਕਰਾਂ ਘਤੇ ਰੇ ।
ਨੀ ਤੋਤੇ ਪੋਕਿਆਂ ਦੇ, ਬੁੱਲ ਚੂਸਗੇ ਪਤਲੀਏ ਤੇਰੇ ।