

ਘਰ ਮਾਪਿਆਂ ਦੇ ਮੇਜਾਂ ਮਾਣੀਆਂ, ਮੈਂ ਕੀ ਜਾਣਾਂ ਲੋਕਾਂ ।
ਅੰਮੜੀ ਮੇਰੀ ਸਖਤ ਸੁਭਾ ਦੀ ਬਹੁਤ ਲਾਂਵਦੀ ਰੋਕਾਂ ।
ਬੁਰੀ ਨਜ਼ਰ ਦੀਆਂ ਗੋਰੇ ਰੰਗ ਨੂੰ, ਵੱਢ ਕੇ ਖਾ ਗਈਆਂ ਟੱਕਾਂ ।
ਵੇ ਸੀਰੀ ਲਾਉਂਦੀ ਦੇ ਲਹੂ ਚੂਸਗੀਆਂ ਜੋਕਾਂ ।
ਗੋਲੇ ਗੋਲੇ ਗੋਲੇ, ਨੀਂ ਬਾਪੂ ਨੇ ਵਿਆਹ ਕਰਤਾ, ਜੇਹੜਾ ਰਾਤੀ ਫਾਇਲਾਂ ਫੋਲੇ ।
ਮੈਨੂੰ ਕਹਿੰਦਾ ਕੱਪ ਚਾਹ ਕਰਦੇ, ਨਾਲ ਧਰਦੇ ਮੰਜੇ ਦੇ ਕੱਲੇ ।
ਫਾਇਲਾਂ ਵਿਚ ਰਹੇ ਖੂਬਿਆ, ਨਾਲੇ ਵਰਕੇ ਪਿਆ ਫਰੋਲੇ ।
ਉਡੀਕਦੀ ਦੀ ਅੱਖ ਲਗ ਗਈ, ਨੀਂ ਉਹ ਤਰਸ ਜਰਾ ਨਾ ਗੋਲੇ ।
ਉਡ ਜਾ ਪੇਕਿਆਂ ਨੂੰ, ਬਣਕੇ ਵਾਹ ਬਰੋਲੇ।
ਆਖ ਬਾਬਲ ਨੂੰ, ਬਾਬੂ ਕੰਤ ਨਾ ਟੋਲੇ ।
-----
ਕਣਕਾਂ ਦੇ ਖਤਾਂ ਵਿਚ ਉਗਿਆ ਪਦੀਨਾ।
ਤੋੜ ਤੋੜ ਕੁੰਡੀ ਵਿਚ ਰਗੜਿਆ ਨੀਂ ।
ਮਾਹੀ ਨਿੱਕੀ ਜਿਹੀ ਗੱਲ ਉਤੋਂ ਝਗੜਿਆ ਨੀਂ ।
ਪਹਿਲੀ ਪਹਿਲੀ ਵਾਰ ਨੀਂ, ਮੈਂ ਗਈ ਮੁਕਲਾਵੇ,
ਜੱਟ ਹੋਕੇ ਬਰਾਬੀ ਆਇਆ ਨੀਂ ।
ਅਸੀਂ ਮੰਜੇ ਉਤੋਂ ਚੁੱਕ ਕੇ ਵਗਾਇਆ ਨੀਂ ।