

ਆਰੇ ਆਰੇ ਆਰੇ, ਨੀਂ ਗਲੀਆਂ 'ਚ ਫਿਰਦੀ ਦੇ,
ਤੇਰੇ ਕੰਨ ਵਿੰਨ ਗਏ ਵਣਜਾਰੇ ।
ਖੂਨਣਾ ਲਾਹ ਧਰੀਆਂ, ਵਾਲੇ ਪਾ ਲਏ ਕੰਡੀਆਂ ਵਾਲੇ ।
ਨੀਂ ਤੇਰੀਆਂ ਬਲੇਰੀ ਅੱਖੀਆਂ ਸਾਡੇ ਦਿਲਾਂ ਨੂੰ ਮਾਰ ਗਏ ਤਾਲੇ ।
ਹੁਣ ਦੇ ਮਸੂਕਾਂ ਨੇ, ਮੁਛ ਫੁਟ ਚੱਬਰ ਗਾਲੇ ।
ਰੜਕੇ ਰੜਕੇ ਰੜਕੇ, ਢਿਲਕੀ ਜਿਹੀ ਗੁਤ ਵਾਲੀਏ,
ਤੇਰੇ ਲੈ ਗਏ ਕੰਤ ਨੂੰ ਡੰਗਕੇ ।
ਨੀਂ ਮੇਲਾ ਲਗਿਆ ਜੋਗੀ ਪੀਰਾਂ ਦਾ, ਉਥੇ ਪੀ ਕੇ ਬੰਤਲਾਂ ਲੜ ਪਏ ।
ਨੀਂ ਸ਼ੀਸਾ ਮਿਤਰਾਂ ਦਾ ਦੇਖ ਪਤਲੀਏ ਖੜਕੇ ।
-----
ਰਾਮ ਕੌਰ ਦਾ ਹੋ ਗਿਆ ਮੰਗਣਾ, ਵਿਆਹ ਦੀ ਕਰ ਲਈ ਤਿਆਰੀ ।
ਨੱਚਣ ਗਾਉਣ ਲਈ ਮੇਲ ਆ ਗਿਆ, ਦੇਖ ਦੁਨੀਆਂ ਸਾਰੀ ।
ਵਾਜੇ ਵਜਕੇ ਜੰਝ ਢੁਕ ਪਈ, ਵਿਛ ਗਏ ਪਲੰਘ ਨਵਾਰੀ।
ਚਾਰ ਕੁ ਲਾਵਾਂ ਦੇਕੇ ਤੋਰੀ, ਮਿੰਨਤਾਂ ਕਰ ਕਰ ਹਾਰੀ।
ਵਿਛੜੀ ਯਾਰਾਂ ਤੋਂ ਰਾਮੋ ਨਾਰ ਵਿਚਾਰੀ।