Back ArrowLogo
Info
Profile

ਆ ਵੇ ਯਾਰਾ ਜਾਹ ਵੇ ਯਾਰਾ, ਡਾਹਾਂ ਲਾਲ ਪੰਘੂੜਾ ।

ਹਾਰੇ ਵਿਚੋਂ ਦੁਧ ਕਢ ਲਿਆਵਾਂ, ਕੋਠੀ ਵਿਚੋਂ ਬੁਰਾ।

ਚੰਦ ਨਾਲੋਂ ਤੋਂ ਸੋਹਣਾ ਲਗਦੈ, ਮਿਠਿਆਂ ਵਾਂਗ ਅੰਗੂਰਾਂ ।

ਬਹਿਕੇ ਸੁਣ ਮਿੱਤਰਾ, ਮਤਲਬ ਕਰ ਦੇ ਪੂਰਾ ।

 

ਯਾਦਾਂ ਹੱਥ ਸੁਨੇਹੇ ਦੋਕੇ, ਤੂੰ ਸੁਪਨੇ ਵਿਚ ਆਈ ।

ਰਾਤ ਬੀਤ ਗਈ ਹਾਲ ਸੁਣਾਉਂਦੇ, ਤੂੰ ਤੜਕੇ ਨਹੀਂ ਥਿਆਈ।

ਜੇ ਜਾਣਾ ਇਹ ਸੁਪਨਾ ਹੈਸੀ, ਤੇਰੀ ਵੀ ਸੁਣ ਲੈਂਦਾ ।

ਜਾਵਣ ਦੀ ਜੇ ਹੈਸੀ ਕਾਹਲੀ, ਫਿਰ ਆਵਣ ਲਈ ਕਹਿੰਦਾ।

ਨੀਂ ਆਕੇ ਮਿਲ ਬਲੀਏ, ਹੁਣ ਵੀ ਵਿਛੋੜਾ ਸਹਿੰਦਾ ।

 

ਸੁਣ ਨੀਂ ਕੁੜੀਏ ਮੇਰੇ ਹਾਣਦੀਏ, ਵਕਤ ਰਹਿ ਗਿਆ ਥੋੜਾ ।

ਤੇਰੀ ਗਲੀ ਵਿਚ ਗੇੜੇ ਮਾਰਦਾ, ਲੋਕੇ ਕਾਬਲੀ ਘੋੜਾ ।

ਇਸ਼ਕ ਤੇਰੇ ਦਾ ਵਢਕੇ ਖਾ ਗਿਆ, ਏਹ ਹੱਡੀਆਂ ਨੂੰ ਝੋਰਾ ।

ਅੰਬਰੀਂ ਉਡ ਚਲੀਏ, ਲੈ ਘੁਗੀਆਂ ਦਾ ਜੋੜਾ।

49 / 86
Previous
Next