

ਬਲੇ ਬਲੇ ਵੇ ਝਾਂਜਰਾਂ ਦਾ ਹੋਵੇ ਖੜਕਾ, ਕੁੱਤੇ ਭੌਂਕ ਪਏ ਗਲੀ ਦੇ ਸਾਰੇ ।
ਵੇ ਵੇਲਾ ਹੋਇਆ ਅੱਧੀ ਰਾਤ ਦਾ, ਤੇਰੀ ਹੀਰ ਵੇ ਅਵਾਜਾਂ ਮਾਰੇ ।
ਵੇ ਲੋਕਾਂ ਵਿਚ ਗੱਲ ਚਲ ਪਉ, ਨਾਲੇ ਪੁਜਣੀ ਰਾਜ ਦਰਬਾਰੇ ।
ਵੇ ਜੋ ਨਾ ਆਵੇ ਉਡੀਕ ਰਖਣੀ, ਕਾਹਨੂੰ ਲਾਈਏ ਯਾਰ ਨੂੰ ਲਾਰੇ ।
ਸੰਤੋ ਬੰਤੋਂ ਦੋਵੇਂ ਭੈਣਾਂ, ਜਿਉਂ ਸੂਰਜ ਦੀਆਂ ਕਿਰਨਾਂ ।
ਰਜ 2 ਕੇ ਉਹ ਰੂਪ ਹੰਢਾਵਣ, ਤੋਰ ਤੁਰਨ ਜਿਉਂ ਹਿਰਨਾਂ ।
ਹਾੜ ਮਹੀਨੇ ਧੁਪਾਂ ਪੈਂਦੀਆਂ ਮੁਸ਼ਕਲ ਖੇਤੀ ਫਿਰਨਾ ।
ਏਹ ਖਰਬੂਜੇ ਨੇ ਲੋਅ ਚਲਦੀ ਤੋਂ ਕਿਰਨਾ ।
ਏਸ ਪਟੋਲੇ ਨੇ, ਬਣ ਮੁਗਰਾਈ ਤਿਰਨਾ ।
-----
ਹਾੜ ਮਹੀਨੇ ਧੂਣੇ ਤਾਪਦੇ, ਸਿਆਲਾਂ ਵਿਚ ਜਲ ਧਾਰੇ ।
ਇਹ ਗਰਮੀ ਨਹੀਂ ਸਹਿੰਦੀ ਮੱਥੋਂ, ਮਚਦੀ ਵਾਂਗ ਅੰਗਿਆਰ ।
ਸੱਜ ਵਿਆਹਿਆਂ ਨੂੰ ਲੈਕੇ ਤੁਰ ਗਏ, ਜੋਬਨ ਦੇ ਵਣਜਾਰੇ।
ਏਥੋਂ ਲੋਅ ਵਗਦੀ, ਨਾਜੋ ਕੂਕ ਪੁਕਾਰੇ ।
ਵੇ ਉਡ ਚਲ ਵੇ ਮਿੱਤਰਾ, ਸ਼ਿਮਲੇ ਪੈਣ ਫੁਹਾਰੇ ।