

ਫੋਫਣਾ ਕਰੇਂਦੀਆਂ ਜੱਟੀਆਂ, ਨੀਂ ਆਸ਼ਕ ਮੈਂ ਹੋ ਗਿਆ,
ਤੇਰੀਆਂ ਨੰਗੀਆਂ ਵੇਖਕੇ ਵਖੀਆਂ।
ਤੈਨੂੰ ਦੁਧ ਸਮਤਾਂ, ਬਾਕੀ ਹੋਰ ਨੂੰ ਸਮਝਦਾ ਲੱਸੀਆਂ।
ਤੇ ਬਾਲੀ ਲੱਡੂਆਂ ਦੀ, ਹੋਰ ਚੰਦੇ ਤੇਲ ਦੀਆਂ ਮੱਠੀਆਂ।
ਨੀਂ ਵਿਚ ਤੇਰੇ ਫਿਕਰਾਂ ਦੇ, ਮੈਂ ਰੋਜ਼ ਘਟਾਂ ਤਿੰਨ ਰਤੀਆਂ।
ਲੌਂਦ ਮਹੀਨਾ ਲਗਿਆ ਪੈਰ ਨੂੰ, ਹੋ ਗਈ ਭੌਰ ਦੀ ਤਿਆਰੀ ।
ਤੁਰਦੀ ਦਾ ਲੱਕ ਬੂਟੇ ਖਾਵੇ, ਸਿਰ ਤੇ ਲਾਲ ਫੁਲਕਾਰੀ।
ਤਿੰਨ ਪਤ ਮਛਲੀ ਦੇ, ਗੱਲ ਕਰਦੇ ਜਗਤ ਤੋਂ ਨਿਆਰੀ ।
ਫੁਲ ਦੀ ਬਘਿਆੜੀ, ਮੋਢਿਆਂ ਦੀ ਸਰਕਾਰੀ।
ਗੋਲੀ ਨੈਣਾਂ ਦੀ, ਭਰ ਸੀਨੇ ਵਿਚ ਮਾਰੀ ।
ਸੁਣ ਵੇ ਜੋਗੀਆ ਮੁੰਦਰਾਂ ਵਾਲਿਆ, ਤੇ ਪਿਆ ਬੀਨ ਵਜਾਵੇਂ ।
ਉਮਰ ਨਿਆਣੀ ਨਾਗਣੀਆਂ ਨੂੰ, ਕੀਲ ਪਟਾਰੀ ਪਾਵੇਂ ।
ਗੀਤ ਇਸ਼ਕ ਦੇ ਗਾਕੇ ਜੋਗੀਆ, ਬਿਸ਼ੀਅਰ ਨਾਗ ਲੜਾਵੇਂ ।
ਜੋ ਕੁਝ ਐਥੇ ਲਭਦੇਂ ਹੈ ਨਹੀਂ, ਝੂਠ ਭੁਲੇਖੇ ਖਾਵੇਂ।
ਏਥੋਂ ਉਡ ਜਾ ਵੇ, ਕਾਹਨੂੰ ਮਾਲ ਡਰਾਵੇਂ ।