

ਸੁਚੇ ਮੋਤੀ ਹਾਰ ਪਰੋ ਲਏ, ਪਾ ਬਹਿੰਦੀ ਵਿਚ ਗਲ ਦੇ ।
ਕੱਠੀਆਂ ਹੋਕੇ ਜਾਣ ਸਹੇਲੀਆਂ, ਆਸ਼ਕ ਸੂਲੀ ਚੜਦੇ ।
ਚੜਦੇ ਚੜਦੇ ਕਰਨ ਨਘੇਰਾਂ, ਮੌਤੋਂ ਮੂਲ ਨਾ ਡਰਦੇ ।
ਐਸ ਪਟੋਲੇ ਤੇ, ਰੋਜ਼ ਲੜਾਈਆਂ ਕਰਦੇ ।
ਅਠਾਰਾਂ ਸਾਲ ਦੀ ਹੋ ਗਈ ਧਨ ਕੁਰੇ, ਮਾਪਿਆਂ ਤੇਰਾ ਧਰਿਆ ਮੁਕਲਾਵਾ ।
ਕੁੜੀਆਂ ਤੇਰੇ ਗੀਤ ਗਾਉਂਦੀਆਂ, ਘਰ ਘਰ ਭੇਜ ਬੁਲਾਵਾ।
ਗੱਡੀ ਵਿਚ ਬਹਿਕੇ ਤੁਰ ਜੋ ਰਾਣੀਏਂ, ਮਿੱਤਰਾਂ ਨੂੰ ਲਾਕੇ ਹਾਵਾ।
ਨੀ ਕੁੜੀਆਂ ਆਖਦੀਆਂ, ਭਾਦੋਂ ਦਾ ਮੁਕਲਾਵਾ ।
ਮੱਕੀਆਂ ਬਾਜਰੇ ਖਾ ਗਏ ਤੱਤੇ, ਮੋਠ ਮਿਰਚਾਂ ਤੋਂ ਲਾ ਕੇ ।
ਸੁਰਖ ਬੁਲਾਂ ਦੀ ਲਾਲੀ ਪੀ ਗਏ, ਟੀਂ.ਟੀ. ਰਾਗ ਵਜਾਕੇ ।
ਉਚੇ ਟਿਬੇ ਤੇ ਮੰਨਾ ਪਾ ਲਿਆ, ਗੋਪੀਆ ਛਡ ਘੁਮਾਕੇ ।
ਬਿਲ ਮੁਕਲਾਈਏ ਨੀਂ ਰੰਗ ਬੈਠ ਗਈ ਲਾਕੇ ।