

ਸੌਣ ਮਹੀਨਾ ਚੜ ਗਿਆ ਪਰਤੋਂ, ਵਰਸੇ ਕਿਣਮਿਣ ਕਾਣੀ ।
ਮੌਜੋ ਮੱਤੀ ਦੀਆਂ ਕੁੜੀਆਂ ਸੋਹਣੀਆਂ, ਖੂਹ ਤੋਂ ਭਰਦੀਆਂ ਪਾਣੀ।
ਦਿਨ ਢਲਦੇ ਜਾਣ ਤੀਆਂ ਵਿਚ, ਜਿਉਂ ਮੁਨਾਂ ਦੀ ਢਾਣੀ ।
ਨੀਂ ਨੱਚ ਕਲਬੂਤਰੀਏ ਤੂੰ ਗਿਧਿਆਂ ਦੀ ਰਾਣੀ ।
ਝਾਵਾਂ ਝਾਵਾਂ, ਵੇ ਮਿੱਤਰਾਂ ਦੇ ਹਲ ਚਲਦੇ, ਮੈਂ ਰੋਂਦੀ ਕੋਲ ਦੀ ਜਾਵਾਂ।
ਝਿੜਕੀ ਮਾਪਿਆਂ ਨੇ; ਕੇਹੜੇ ਯਾਰ ਨੂੰ ਫਰਿਆਦਾਂ ਲਾਵਾਂ ।
ਫਿਕਰਾਂ ਨੇ ਮੈਂ ਖਾ ਲਈ, ਕਿਵੇਂ ਯਾਰ ਦਾ ਉਲਾਂਭਾ ਲਾਹਵਾਂ ।
ਵੇ ਉਡ ਚਲ ਵੀ ਮਿਤਰਾ, ਤੈਨੂੰ ਦਿਲ ਦਾ ਰੰਗ ਸੁਣਾਵਾਂ ।
-----
ਜਦ ਤੋਂ ਮੇਰਾ ਧਰਿਆ ਮੁਕਲਾਵਾ, ਜ਼ੁਲਮ ਕਹਿਰ ਦਾ ਚੜਿਆ ।
ਫਿਕਰ ਯਾਰ ਦਾ ਵਢ ਵਢ ਖਾਵੇ, ਭੁਲ ਗਈ ਲਿਖਿਆ ਪੜਿਆ ।
ਉਦੋਂ ਦੀ ਮੈਂ ਵੰਡਾ ਸੀਰਨੀ, ਇਹ ਸੰਦਾ ਨਹੀਂ ਮਰਿਆ ।
ਵੇ ਗੋਰਾ ਰੰਗ ਬਦਲ ਗਿਆ ਮੇਰਾ, ਜਦ ਮੁਕਲਾਵਾ ਧਰਿਆ।