

ਕਣਕਵਾਲ ਤੋਂ ਮੇਲ ਆ ਗਿਆ ਹੈ ਚੜਦੇ ਤੋਂ ਚੜਦਾ ।
ਰੰਨਾਂ ਵਾਲਿਆਂ ਤੋਂ ਪਰੇ ਖਲਦੇ, ਲੜ ਛੜਿਆਂ ਦਾ ਵੜਦਾ ।
ਜੇਹੜਾ ਉਸਨੂੰ ਕਰੋ ਮਸ਼ਕਰੀ, ਉਹਦੇ ਕੋਲ ਨਹੀਂ ਖੜਦਾ ।
ਗਭਰੂ ਮੇਲਣ ਤੋਂ ਕਾਲੇ ਨਾਗ ਜਿਉਂ ਡਰਦਾ ।
ਤਾਰੇ ਤਾਰੇ ਤਾਰੇ ।
ਨੀਂ ਬੋਲੀ ਮੈਂ ਪਾਉਂਦਾ, ਤੂੰ ਨੱਚ ਲੈ ਅਲੜ ਮੁਟਿਆਰੇ।
ਤੇਰੇ ਜੋਬਨ ਦੇ, ਪੈਣ ਸੂਰਜਾਂ ਵਾਂਗ ਝਲਕਾਰੇ ।
ਨੀਂ ਨੱਚ ਕਲਬੂਤਰੀਏ, ਮੁੰਡੇ ਆਖਦੇ ਗਿੱਧੇ ਦੇ ਸਾਰੇ ।
-----
ਚੁਪ ਕਰਕੇ ਨਹੀਂ ਸਰਨਾ ਕੁੜੀਏ, ਨੱਚਕੇ ਜ਼ਰਾ ਦਿਖਾ ਦੇ।
ਜੇਕਰ ਨੱਚਣਾ ਤੇ ਨਾ ਜਾਣੇਂ, ਬੋਲੀ ਕੋਈ ਸੁਣਾ ਦੇ ।
ਜੇਕਰ ਬੋਲੀ ਵੀ ਨਾ ਜਾਣੇਂ ਹੱਸਕੇ ਰਤਾ ਦਿਖਾ ਦੇ।
ਨੀਂ ਮਹਿਫਲ ਗਿਧਿਆਂ ਦੀ ਆ ਕੇ ਜ਼ਰਾ ਜਮਾ ਦੇ ।