

ਗਿਧਿਆਂ ਦੇ ਵਿਚ ਪੈਣ ਬੋਲੀਆਂ, ਚੋਬਰ ਖੜ ਦੁਆਲੇ ।
ਅੱਖ ਮਸਤਾਨੀ ਨੰਣ ਨਸ਼ੀਲੇ, ਵਾਲ ਤੇਰੇ ਘੁੰਗਰਾਲੇ ।
ਲੱਕ ਪਤਲਾ ਤੇ ਗੋਲ ਸੱਲੀਆਂ, ਹਿਕ ਤੇ ਕਬੂਤਰ ਪਾਲੇ ।
ਨੀਂ ਨਾਭੇ ਤੇ ਨੱਚਦੀ, ਗੂੰਜ ਪਏ ਪਟਿਆਲੇ ।
ਘਟਾਂ ਕਾਲੀਆਂ ਮੀਂਹ ਵਰਸਾਵਣ, ਰਲ ਮੋਰਾਂ ਪੈਲਾਂ ਪਾਈਆਂ।
ਉਮਰ ਜੁਆਨੀ ਢਲ ਗਈ ਸਾਰੀ, ਆਖਣ ਬੁਢੀਆਂ ਮਾਈਆਂ।
ਜੋਬਨ ਵੇਲੇ ਟਪਦੀ ਨਾਲੇ, ਹੁਣ ਨਾ ਟਪਦੀ ਖਾਈਆਂ।
ਨੀਂ ਬੁਢੇ ਵਾਰੇ ਦੁਖ ਦੇਂਦੀਆਂ, ਅਲੜ ਪੁਣੇ ਵਿਚ ਲਾਈਆਂ ।
-----
ਬਲੇ ਬਲੇ ਬਈ, ਮੇਲੇ ਚਲੀ ਜੋਗੀ ਪੀਰਾਂ ਦੇ,
ਸਿਆਮ ਹਿਕ ਤੇ ਜੰਜੀਰੀ ਲਾਕੇ ।
ਬਈ ਮੋਰਨੀ ਦੀ ਤੋਰ ਤੁਰਦੀ, ਉਹ ਤਾਂ ਪੈਰੀਂ ਝਾਂਜਰਾਂ ਪਾਕੇ ।
ਗੂਗੇ ਮਾੜੀ ਮੱਥਾ ਟੇਕਦੀ, ਨਾਲ ਪੰਜੇ ਪੀਰ ਧਿਆਕੇ ।
ਰਾਂਝੇ ਵਾਲੀ ਮੰਗ ਮੰਗਦੀ, ਲੱਕ ਹੀਰ ਦੇਖ ਲਓ ਆਕੇ ।