

ਨੌਕਰ ਜਾਂਦੇ ਕੀ ਖੱਟ ਲਿਆਉਂਦੇ, ਖੱਟਕੇ ਲਿਆਉਂਦੇ ਕਾਰਾਂ।
ਨਦੀਆਂ ਕੋਲ ਦੀ ਇਉਂ ਲੰਘ ਜਾਵਣ, ਜਿਉਂ ਹਰਨਾਂ ਦੀਆਂ ਡਾਰਾਂ ।
ਜੇ ਗੱਲ ਸੁਣਕੇ ਅਜ ਪਛਾਨਣ, ਮੈਂ ਕਿਉਂ ਵਾਜਾਂ ਮਾਰਾ ।
ਨੀ ਗਿਧੇ ਵਿਚ ਨੱਚ ਕੁੜੀਏ, ਮੈਂ ਜਿੰਦ ਆਪਣੀ ਵਾਰਾਂ ।
ਨਾਨਕਿਆਂ ਤੋਂ ਘਰ ਵਿਚ ਰਹਿਕੇ, ਦੋਹਤੇ ਮੌਜਾਂ ਮਾਣਦੇ ।
ਤੀਵੀਆਂ ਨੂੰ ਸਣੇ ਲੋਕੀ, ਜੂਏ ਵਿਚ ਹਾਰਦੇ ।
ਝਨਾ ਵਿਚ ਡੁਬੇ, ਜਿਹੜੇ ਕਚਿਆਂ ਨੂੰ ਤਾਰਦੇ ।
ਨੱਚਕੇ ਦਿਖਾ ਨੀ, ਦਿਨ ਆਪਦੇ ਬਹਾਰ ਦੇ ।
ਤੂੰ ਤਾਂ ਮੈਨੂੰ ਦਿਸੇ ਮਾਲਣੇ, ਪਤਲੀ ਗੋਰੀ ਲੰਮੀ ।
ਤੇਰੇ ਵਰਗੀ ਧੀ ਕਿਸੇ ਮਾਂ, ਹੋਰ ਨਾ ਕੋਈ ਜੰਮੀ ।
ਜਾਂ ਹੋਉ ਤੇਰਾ ਬਾਬਲ ਸੋਹਣਾ, ਜਾ ਹੋਊ ਸੋਹਣੀ ਅੰਮੀ ।
ਦੁੱਧ ਮਲਾਈਆਂ ਪਾਲੀ ਜਾਪਦੀ, ਨਾ ਰੱਖ ਛੱਡਿਆ ਪੰਮੀ ।
ਮੇਲਣੇ ਨੱਚਕੇ ਦਿਖਾ, ਕਾਹਤੋਂ ਪਈਆਂ ਲੰਮੀ।