

ਬੰਤਾ ਸਿੰਘ ਦਾ ਵਿਆਹ ਧਰ ਛਡਿਆ ਆਇਆ ਮੇਲ ਬਥੇਰਾ ।
ਤੀਆਂ ਵਾਂਗੂੰ ਫਿਰਨ ਮੇਲਣਾਂ, ਜੀਅ ਲਲਚਾ ਗਿਆ ਮੇਰਾ ।
ਮੂੰਹ ਤਾਂ ਤੇਰਾ ਚਮਕੇ ਮੇਲਣੇ, ਕਰਦਾ ਦੂਰ ਹਨੇਰਾ ।
ਤੇਰੇ ਪਿੰਡ ਮੈਂ ਢੁਕਣਾ ਮੇਲਣੇ, ਬੰਨ ਸ਼ਗਨਾਂ ਦਾ ਸੋਹਰਾ ।
ਖੁਲ੍ਹਕੇ ਨੱਚ ਮੇਲਣੇ, ਵੇਹੜਾ ਪਿਆ ਬਥੇਰਾ ।
ਭਾਗਭਰੀ ਦੇ ਵਿਆਹ ਦੀ ਤਿਆਰੀ, ਮੇਲ ਨਾਨਕਾ ਆਇਆ।
ਸੰਤੂ ਮਾਮਾ ਲੈਕੇ ਮੇਲਣਾਂ, ਭਰਕੇ ਟਰਾਲੀ ਲਿਆਇਆ !
ਦਿਨੇ ਮੇਲ ਨੇ ਗੋਰੋਂ ਕੀਤੇ, ਰਾਤੀਂ ਛੱਜ ਤੁੜਾਇਆ।
ਭਾਗਭਰੀ ਜਦ ਚੜ ਗਈ ਡੱਲੀ, ਮੇਲ ਨੱਚਣ ਨੂੰ ਲਾਇਆ।
ਬੰਤੋ ਦੀ ਝਾਂਜਰ ਨੇ, ਪਿੰਡ ਵਿਚ ਸ਼ੋਰ ਮਚਾਇਆ ।
ਮਸਾਂ ਮਸਾਂ ਤੂੰ ਆਈ ਮੇਲਣੇ, ਆਕੇ ਤੋਂ ਘੁੰਡ ਕਢਿਆ।
ਮੂੰਹ ਤੋਂ ਪੱਲਾ ਲਾਹਦੇ ਕੜੀਏ, ਘੁੰਡ ਦਾ ਫਾਹਾ ਵਢਿਆ ।
ਤੇਰੀ ਖਾਤਰ ਰਾਂਝੇ ਜੱਗੀ, ਤਖਤ ਹਜ਼ਾਰਾ ਛਡਿਆ।
ਨੀਂ ਚਾਓ ਨਾਲ ਨੱਚ ਮੋਲਣੇ, ਮੂੰਹ ਕਾਹਤੋਂ ਤੋਂ ਅਡਿਆ।