

ਸੁਣ ਵੇ ਮੁੰਡਿਆ ਜਾਣ ਵਾਲਿਆ, ਰੁਕ ਕੇ ਘੜਾ ਚੁਕਾਵੀਂ ।
ਖੂਹ ਤੇ ਖੜੀਆਂ ਅਲੜ ਕੁੜੀਆਂ, ਐਵੇਂ ਨਾ ਲੰਘ ਜਾਵੀਂ ।
ਹੱਸਣ ਖੇਡਣ ਦੇ ਦਿਨ ਚਾਰ, ਐਵੇਂ ਨੇ ਸ਼ਰਮਾਵੀਂ ।
ਮੈਨੂੰ ਤਾਂ ਤੂੰ ਜਾਪੇ ਰਾਂਝਾ ਹੋਰ ਨਾ ਕਿਸੇ ਬਤਾਵੀਂ ।
ਗਿੱਧੇ ਵਿਚ ਮੈਂ ਨੱਚਣਾ, ਤੂੰ ਖੜਾ ਬੋਲੀਆਂ ਪਾਵੀਂ ।
-----
ਪਾ ਕੇ ਝਾਂਜਰਾਂ ਤੁਰਦੀ ਮੱਲਣੇ, ਝਾਂਜਰ ਕੀਤੇ ਕਾਰੋ ।
ਗਲੀਆਂ ਦੇ ਵਿਚ ਚੋਬਰ ਖੜਦੇ, ਮੂੰਹ ਦੇਖਣ ਦੇ ਮਾਰੇ ।
ਰੰਗ ਰੂਪ ਦੀ ਤੋਟ ਕੋਈ ਨਾ, ਰੱਬ ਦੇ ਰੰਗ ਨਿਆਰੇ ।
ਕੋਹੜੇ ਪਿੰਡ ਤੋਂ ਆਈ ਮੇਲ ਵਿਚ, ਹੁਸਨ ਦੀਏ ਸਰਕਾਰੇ।
ਨੱਚਦੀ ਮੋਲਣ ਦੇ, ਲੱਕ ਦੇ ਪੈਣ ਹੁਲਾਰੇ ।
-----
ਕਿਉਂ ਫਕਰਾਂ ਨੂੰ ਮੰਦਾ ਬੋਲਦੀ, ਅਸੀਂ ਵਸੀਏ ਤਖਤ ਹਜ਼ਾਰੇ ।
ਝੰਗ ਸਿਆਲ ਦੀਆਂ ਕੁੜੀਆਂ ਮਸਤੀਆਂ, ਝੂਠੇ ਲਾਉਂਦੀਆਂ ਲਾਰੋ ।
ਘਰ ਛੱਡ ਮੱਝੀਆਂ ਚਾਰਨ ਲਗ ਪਏ, ਇਸ਼ਕ ਹੀਰ ਦੇ ਮਾਰੇ ।
ਘਰ ਘਰ ਦੇ ਵਿਚ ਹੋ ਗਈ ਚਰਚਾ, ਕੈਦ ਸੈਦਾ ਖੜਾ ਪੁਕਾਰੇ ।
ਖੁਲਕੇ ਨੱਚ ਕੁੜੀਏ, ਜੋਬਨ ਠਾਠਾਂ ਮਾਰੇ ।