

ਮਸਾਂ ਮਸਾਂ ਤੂੰ ਆਈ ਮੇਲਣੇ, ਆ ਕੇ ਪੱਲਾ ਕਰਿਆ।
ਮੂੰਹ ਤੋਂ ਪਲਾ ਲਾਹ ਦੇ ਅੜੀਏ, ਹੁਣ ਨੀ ਜਾਂਦਾ ਜਰਿਆ।
ਤੇਰੀ ਖਾਤਰ ਹੱਲ ਤੇ ਪੰਜਾਲੀ ਨੀਰ ਵਾਲੇ ਧਰਿਆ ।
ਤੇਰੀ ਆਈ ਮੈਂ ਮਰ ਜਾਂਦਾ, ਜੇਕਰ ਜਾਂਦਾ ਮਰਿਆ।
ਗਿੱਧੇ ਵਿਚ ਨੱਚਦੀ ਨੂੰ, ਦੇਖ ਕਾਲਜਾ ਠਰਿਆ।
ਸੁਣ ਨੀ ਕੁੜੀਏ ਨੱਚਣ ਵਾਲੀਏ, ਨਵੀਂ ਸੁਣਾਵਾਂ ਬੋਲੀ ।
ਨੱਚ ਨੱਚ ਕੇ ਤੂੰ ਦੁਹਰੀ ਹੋ ਗਈ, ਢਿੱਲੀ ਹੋ ਗਈ ਚੋਲੀ ।
ਪਹਿਲਾਂ ਨੱਚਕੇ ਚਿੰਤੇ ਥਕ ਗਈ, ਪਿਛੋਂ ਥਕ ਗਈ ਭੋਲੀ।
ਤੂੰ ਤਾਂ ਜਾਪੇ ਭਾਰੀ ਪੈਰ ਦੀ, ਗੱਲ ਮੈਂ ਭੇਦ ਦੀ ਖੱਲੀ।
ਖੁਲਕੇ ਨੱਚ ਮੇਲਣੇ, ਬਣਕੇ ਵਾਹ ਬਰੋਲੀ ।
ਕਰਦੀ ਮਾਣ ਹੁਸਨ ਦਾ ਅੜੀਏ, ਇਹ ਬਦਲਾਂ ਦਾ ਪਰਛਾਵਾਂ ।
ਇਸ਼ਕ ਤੇਰੇ ਦਿਲ ਰੋਗੀ ਕੀਤਾ। ਮੈਂ ਕੀਹਨੂੰ ਆਖ ਸੁਣਾਵਾਂ।
ਯਾਦ ਤੇਰੀ ਹੁਣ ਨਾਲ ਖਲੋਵੇ, ਮੈਂ ਜਿਧਰ ਨੂੰ ਜਾਵਾਂ ।
ਨਿੱਤ ਨਵੀਆਂ ਮੈਂ ਪਾਵਾਂ ਚਿੱਠੀਆਂ, ਦੱਸ ਜਾਵੀਂ ਸਿਰਨਾਵਾਂ ।
ਨੀਂ ਗਿੱਧੇ ਵਿਚ ਤੂੰ ਨੱਚਦੀ, ਮੈਂ ਖੜਾ ਬੋਲੀਆਂ ਪਾਵਾਂ ।