Back ArrowLogo
Info
Profile

ਮੱਟੀਆਂ ਮੱਟੀਆਂ ਮੱਟੀਆਂ, ਮੁੰਡਿਆਂ ਦੀ ਲਾਰ ਬੱਝ ਗਈ,

ਗਿੱਧਾ ਪਾਉਣ ਨੂੰ ਜੜਾ ਲਈਆਂ ਫੱਟੀਆਂ।

ਮੇਲਣਾਂ ਦੀ ਸੰਗ ਫੁਟ ਗਈ, ਹੁਣ ਨੱਚਣੇਂ ਮੂਲ ਨ ਹੱਟੀਆਂ।

ਧਰਤੀ ਦਮਕ ਰਹੀ, ਜਦੋਂ ਨੱਚਣ ਮੇਲ ਦੀਆਂ ਜੱਟੀਆਂ ।

 

ਪੈਰ ਦਾ ਤੂੰ ਲੰਜਾ ਮੇਰਾ, ਮੋਚੀ ਘਰ ਆਕੇ ਵੇ ।

ਜੁੱਤੀ ਵੀ ਬਣਾਦੇ ਨਾਲੇ, ਸੁੱਚਾ ਤਿਲਾ ਲਾਕੇ ਵੇ ।

ਪਹਿਲੀ ਪਹਿਲੀ ਵਾਰ ਜਾਵਾਂ, ਸਹੁਰਿਆਂ ਨੂੰ ਪਾਕੇ ਵੇ ।

ਤੇਰਾ ਜੱਸ ਗਿਧਿਆਂ ਵਿਚ ਗਾਵਾਂ ਵੇ ।

ਤੈਨੂੰ ਸੱਚੀਆਂ ਮੈਂ ਆਖ ਸੁਣਾਵਾਂ ਵੇ ।

 

ਚਾਹਾਂ ਪੀ ਪੀ ਹਲਕ ਫੂਕ ਲਏ, ਨਾਂ ਨਹੀਂ ਦੁੱਧ ਦਾ ਲੈਂਦੇ ।

ਚੂਹਿਆਂ ਵਰਗੇ ਗਭਰੂ ਰਹਿ ਗਏ, ਖਾ ਖਾ ਗੋਲੀਆਂ ਪੈਂਦੇ।

ਨਦੀਆਂ ਦੇ ਤਾਂ ਜੋਬਨ ਖੁਰ ਗਏ, ਲੱਕ ਘਗਰੇ ਨਹੀਂ ਸਹਿੰਦੇ ।

ਨੱਚਦੀ ਸਿਆਮੈਂ ਦੇ, ਡੋਬ ਕਾਲਜ ਪੈਂਦੇ ।

61 / 86
Previous
Next