

ਭਾਬੀਏ ਸੁਣਾ ਦੇ ਕਦੋਂ ਆਉ, ਤੇਰਾ ਭਾਈ ਨੀਂ ।
ਚੋਰੀ ਛਿਪੇ ਅੱਖ ਮੈਂ ਤਾਂ, ਉਹਦੇ ਨਾਲ ਲਾਈ ਨੀਂ ।
ਹੱਡ ਬੀਤੀ ਤੈਨੂੰ ਭਾਬੀ, ਆਪੇ ਮੈਂ ਸੁਣਾਈ ਨੀਂ ।
ਇਸਕੇ ਦੀ ਪੁੜੀ ਉਹਨੇ ਘੋਲਕੇ ਪਿਲਾਈ ਨੀਂ ।
ਉਠ ਨੀਂ ਨਣਦੇ, ਗਾ ਨੀਂ ਨਣਦੇ ।
ਇਸ਼ਕੇ ਦੀ ਤੰਦ ਪਾ ਨੀਂ ਨਣਦੇ ।
ਗੀਤ ਸੱਜਣ ਦੇ ਗਾ ਨੀਂ ਨਣਦੇ ।
ਤੇਰੇ ਵੀਰ ਦੀਆਂ ਯਾਦਾਂ ਲਿਆ ਖਾ ਨੀਂ ਨਣਦੇ ।
ਉਹਨੂੰ ਚਿੱਠੀਆਂ ਤੂੰ ਪਾਕੇ ਬੁਲਾ ਨੀਂ ਨਣਦੇ ।
ਤੇਰੀ ਭਾਬੀ ਵਾਲਾ ਹਾਲ ਸੁਣਾ ਨੀਂ ਨਣਦੇ ।