

ਅੱਠ ਦਿਨ ਹੋ ਗਏ ਮੀਂਹ ਪੈਂਦੇ ਨੂੰ, ਲੱਗੀਆਂ ਸਾਉਣ ਦੀਆਂ ਝੜੀਆਂ।
ਰੋਟੀ ਲੈਕੇ ਜਾਣਾ ਢੋਲ ਦੀ, ਭਿਉਂਤੀ ਪੁਰੇ ਦੀਆਂ ਕਣੀਆਂ।
ਬਾਬਲ ਦੇ ਘਰ ਅਨਪੜ੍ਹ ਰਹਿਕੇ, ਮੁਸ਼ਕਲ ਸਹੁਰੇ ਬਣੀਆਂ ।
ਮੌਜਾਂ ਮਾਣਦੀਆਂ ਜੋ ਕੈਂਪਸ ਵਿਚ ਪੜ੍ਹੀਆਂ।
ਨਵੀਆਂ ਗੱਡੀਆਂ ਨਵੇਂ ਪਟੋਲੇ, ਨਵਾਂ ਜ਼ਮਾਨਾ ਆਇਆ।
ਨੂੰਹ ਧੀ ਦੀ ਕੋਈ ਸਿਆਣ ਰਹੀ ਨਾ, ਘੁੰਡ ਦਾ ਰੋਗ ਮੁਕਾਇਆ ।
ਕਾਲਜ ਪੜ੍ਹਦੇ ਵਿਆਹ ਕਰ ਲੈਂਦੇ, ਵਿਆਹ ਦਾ ਖਰਚ ਹਟਾਇਆ।
ਕਾਲਜ ਪੜ੍ਹਦੀ ਨੂੰ, ਵਿਆਹ ਕੇ ਘਰੇ ਲਿਆਇਆ।
ਛਾਇਆ ਛਾਇਆ ਸੱਜਣਾਂ ਨੇ ਫੋਨ ਕਰਿਆ,
ਉਹਨੂੰ ਕੁੜੀਆਂ ਨੇ ਆਣ ਬੁਲਾਇਆ ।
ਜੱਟ ਤੈਨੂੰ ਯਾਦ ਕਰੋ, ਤੇਰੀ ਦੀਦ ਮਰੇ ਤਿਰਹਾਇਆ ।
ਫੋਨ ਚੁੱਕ ਹੈਲੋਂ ਬੋਲਦੀ, ਕਹਿੰਦੀ ਕੌਣ ਹੈ ਸਮਝ ਨਹੀਂ ਆਇਆ।
ਯਾਰ ਪਿਆ ਅਰਜ਼ ਕਰੋ, ਗੋਰੀ ਨਾਰ ਨੂੰ ਤਰਸ ਨਹੀਂ ਆਇਆ।