

ਦਾਣੇ ਦਾਣੇ ਕੈਂਪਸ ਤੂੰ ਪੜ੍ਹਦੀ, ਤੇਰੇ ਮਾਪੇ ਰਹਿਣ ਸਮਾਣੇ।
ਨੀ ਮਿੱਤਰਾਂ ਦਾ ਦਿਲ ਲੁੱਟ ਲਿਆ, ਤੂੰ ਪਾਕੇ ਰੇਸ਼ਮੀ ਬਾਣੋ।
ਫੱਕਰਾਂ ਨੇ ਗੱਲ ਆਖਣੀ, ਜੋ ਤੂੰ ਰਮਜ਼ ਪਛਾਣੇ ।
ਨੀ ਗੂੜੀਆਂ ਰਮਜ਼ਾਂ ਨੂੰ, ਸਮਝ ਅਲੜ੍ਹ ਅਣਜਾਣੇ ।
ਕੁੰਢੀ ਮੁੱਛ ਤੇ ਗੰਡਾਸੀ ਮੋਢੇ, ਵੇ ਲੈ ਗਿਆ ਮੇਰਾ ਦਿਲ ਲੁੱਟਕੇ ।
ਬਲੇ ਬਲੇ ਬਈ ਵੈਲੀਆਂ ਦੀ ਤੋਰ ਤੁਰਦਾ ਤੇ ਲੰਘ ਗਿਆ ਸਾਨੂੰ ਪੁੱਟਕੇ ।
ਨੀਂ ਤੇਰੇ ਨਾਲ ਅੱਖ ਲਗ ਗਈ, ਵੇ ਕਾਲਜ ਨੂੰ ਬਹਿ ਗਈ ਘੁੱਟਕੇ
ਨੀਂ ਸਹੁਰਿਆਂ ਦੇ ਸੰਗ ਰਲ ਗਈ, ਤੋ ਮਿੱਤਰਾਂ ਤੋਂ ਬਹਿ ਗਈ ਟੁੱਟਕੇ ।
ਕਣੀਆਂ ਨਾਲ ਤਾਂ ਰੇਤਾ ਬਚ ਗਿਆ, ਬੂੰਦਾਂ ਚਮਕਦੀਆਂ ਮੋਤੀ ।
ਬੱਦਲਾਂ ਨੂੰ ਤਾਂ ਹਵਾ ਉਡਾ ਲਿਆ, ਵਰਸ ਗਈ ਬਦਲੋਟੀ ।
ਅੱਖੀਆਂ ਫੇਰ ਗਈ ਜ਼ੈਲਦਾਰ ਦੀ ਪੋਤੀ ।
ਪਹਿਲਾਂ ਖੇਤ ਵਿਚ ਗੱਡਕੇ ਬਾਲੇ, ਨਾਲ ਫੇਰਤੀਆਂ ਤਾਰਾਂ।
ਬੰਦੀ ਵਾਲਾ ਤਾਰਾ ਦੜ੍ਹ ਗਿਆ, ਘਰ ਘਰ ਹੋਣ ਵਿਚਾਰਾਂ।
ਪੱਤਝੱੜ ਮੌਸਮ ਦੀ ਰੁੱਤ ਲੰਘੀ, ਆਈਆਂ ਸੱਣ ਬਹਾਰਾਂ ।
ਪੀਂਘਾਂ ਝੂਟਦੀਆਂ, ਪਤਲੋ ਵਰਗੀਆਂ ਨਾਰਾਂ ।
ਪੈ ਗਿਆ ਰਾਂਝੇ ਚਾਕ ਨੂੰ, ਭੁਲੇਖਾ ਨੱਢੀ ਹੀਰ ਦਾ ।
ਉਹਦਾ ਲੱਕ ਪੱਤਲਾ, ਦਿਲਾਂ ਨੂੰ ਜਾਵੇ ਚੀਰਦਾ।
ਭਵਾਂ ਦਾ ਭੁਲੇਖਾ ਪਵੇ, ਚਿਲ੍ਹਾ ਜਿਵੇਂ ਤੀਰ ਦਾ ।
ਰੋ ਰੋ ਝਨਾ ਹੜ੍ਹ ਆਇਆ, ਨੈਣਾਂ ਵਿਚੋਂ ਨੀਰ ਦਾ।