Back ArrowLogo
Info
Profile

ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ,

ਖੱਟ ਕੇ ਲਿਆਇਆ ਲੁੰਗੀ ।

ਬੰਤ ਮੇਲਣ ਨੂੰ, ਲੋਕ ਆਖਦੇ ਗੁੰਗੀ ।

ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ,

ਖੱਟ ਕੇ ਲਿਆਇਆ ਪੇਠਾ ।

ਵੇ ਮੇਰੀ ਬਾਂਹ ਛੱਡ ਦੇ, ਬਾਪੂ ਵਰਗਿਆ ਜੇਠਾ ।

 

ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ,

ਖੱਟ ਕੇ ਲਿਆਇਆ ਤੀਰ ।

ਹਾਣੀ ਲੈ ਚੱਲ ਵੇ, ਸ਼ਿਮਲੇ ਜਾਂ ਕਸ਼ਮੀਰ ।

66 / 86
Previous
Next