

ਬਾਰਾਂ ਬਰਸੀਂ ਖੱਟਣ ਗਿਆ ਸੀ, ਕੀ ਖੱਟ ਲਿਆਂਦਾ ?
ਖੱਟ ਕੇ ਲਿਆਇਆ ਪੇਠਾ ।
ਵੇ ਕਾਹਤੋਂ ਵਾਹਦ ਪਿਆ, ਐਵੇਂ ਛੜਿਆ ਜੇਠਾ ।
ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ ?
ਖੱਟ ਕੇ ਲਿਆਇਆ ਵੱਟੀਆਂ।
ਵੇ ਰਾਤਾਂ ਸਿਆਲ ਦੀਆਂ, ਕੱਲਿਆਂ ਜਾਣ ਨਾ ਕੱਟੀਆਂ।
ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ ?
ਖੱਟ ਕੇ ਲਿਆਇਆ ਛੱਲੇ।
ਨੀ ਮਾਹੀ ਪਰਦੇਸ ਗਿਆ ਮੋਰਾ ਨਰਮ ਕਾਲਜਾ ਡੋਲੇ