

ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ ?
ਖੱਟ ਕੇ ਲਿਆਇਆ ਵੰਗਾਂ।
ਨੀ ਰਾਹ ਵਿਚ ਜੇਠ ਖੜਾ, ਮੰਜੂ ਕਿਧਰ ਦੀ ਲੰਘਾਂ।
。。
ਬਾਰਾਂ ਬਰਸੀਂ ਖੱਟਣ ਗਿਆ ਸੀ, ਕੀ ਖੱਟ ਲਿਆਂਦਾ ?
ਖੱਟ ਕੇ ਲਿਆਂਦਾ ਫੁੱਲ ।
ਨੀ ਰੋਂਦੇ ਯਾਰਾਂ ਦਾ, ਦੀਵਾ ਕਰ ਗਈ ਗੱਲ ।
-----
ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ ?
ਖੱਟ ਕੇ ਲਿਆਇਆ ਦਾਈਆਂ।
ਵੀਰ ਘਰ ਪੁੱਤ ਜੰਮਿਆ, ਭਾਬੋ ਨੂੰ ਮਿਲਣ ਵਧਾਈਆਂ।