

ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ ?
ਖੱਟ ਕੇ ਲਿਆਇਆ ਮਿਸ਼ਰੀ ।
ਤੀਆਂ ਵਿਚ ਗਈ ਬਣਕੇ, ਜੱਟੀ ਜਾਪੋ ਸਵਾਨਣ ਤਿਤਰੀ ।
-----
ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਦਾ ?
ਖੱਟ ਕੇ ਲਿਆਇਆ ਘੜਾ ।
ਨੀਲੀ ਕੁੜਤੀ ਦੇ, ਵਿਚ ਘੁਗੀਆਂ ਦਾ ਜੋੜਾ ।
ਬਾਰਾਂ ਬਰਸੀਂ ਖੱਟਣ ਗਿਆ ਸੀ, ਕੀ ਖੱਟ ਲਿਆਂਦਾ ?
ਖੱਟ ਕੇ ਲਿਅ ਦਾ ਹੀਰਾ।
ਵੇ ਲੈ ਚਲ ਮੱਸਿਆ ਤੇ, ਮੈਨੂੰ ਨਣਦ ਦਿਆ ਵੀਰਾ।