

ਕੁੜੀਆਂ ਦੇ ਵਲ ਵੇ ਤੂੰ, ਲਾਕੇ ਟੀਰਾ ਟੀਰਾ ਵੇ
ਭੰਨ ਦੇਵਾਂ ਅੱਖ ਤੇਰੀ, ਮਾਰ ਕੇ ਸ਼ਤੀਰਾ ਵੇ ।
ਤੈਨੂੰ ਫੇਰ ਛੱਡਣਾ ਮੈਂ, ਕਢੇ ਜੋ ਲਕੀਰਾਂ ਵੇ।
ਦੱਸ ਕੈਦੇਂ ਲੰਘਿਆ ਕਿਉਂ, ਛੇੜਦੈਂ ਤੂੰ ਹੀਰਾਂ ਵੇ ।
ਪਹਿਲੀ ਪਹਿਲੀ ਵਾਰ ਵੇ ਤੂੰ ਆਇਆ, ਘਰ ਸਹੁਰਿਆਂ ਦੇ।
ਤੈਨੂੰ ਨਹੀਂ ਸਿਖਾਇਆ ਕਿਸੇ ਵਲ ਮੁੰਡਿਆ ।
ਟੇਕਿਆ ਨਹੀਂ ਮੱਥਾ ਪਹਿਲਾਂ ਆ ਕੇ ਵੇ ਤੂੰ ਸਾਲੀਆਂ ਨੂੰ ।
ਐਵੇਂ ਬੈਠਿਆ ਏਂ ਮੰਜੀ ਮਲ ਮੁੰਡਿਆ।
ਮੂੰਹ ਤੋਂ ਮੈਨੂੰ ਗੂੰਗਾ ਜਾਪਦਾ ਹੈ ਲਾੜਿਆ ਵੇ,
ਤਾਹੀਓਂ ਕਰੋ ਨਾ ਤੂੰ ਕੋਈ ਗੱਲ ਮੁੰਡਿਆ।
ਤੇਰੇ ਨਾਲੋਂ ਤੇਰੀ ਭੈਣ ਵੇ ਸਿਆਣੀ,
ਉਹ ਘਲ ਮੁੰਡਿਆ ।
-----
ਭੈਣ ਦੇਣਿਆਂ ਤੂੰ ਕੱਲਾ, ਜੰਞ ਚੜ ਆਇਆ ਵੇ ।
ਆਪਣੀ ਤੂੰ ਭੈਣ ਨੂੰ ਵੀ, ਕਿਉਂ ਨਹੀਂ ਨਾਲ ਲਿਆਇਆ ਵੇ ।
ਜੰਮਿਆ ਸ਼ਰੀਕ ਤੇਰੀ ਮਾਂ ਨੇ, ਲਾਗੀ ਪਿਛੋਂ ਆਇਆ ਵੇ ।
ਗਿਟਿਆਂ ਤੇ ਮੇਲ ਦਿਸੇ, ਨਹਾਕੇ ਨਹੀਂ ਆਇਆ ਵੇ ।