

ਅੰਬ ਦੀ ਟਹਿਣੀ ਬਹਿਕੇ ਬੋਲਦੀ ਕੋਇਲ ਰੰਗ ਦੀ ਕਾਲੀ ।
ਇਸ਼ਕ ਵਿਛੋੜੇ ਗਮਾਂ ਗੁਆਚੀ, ਇਹੁੰ ਦੀ ਅਗ ਬਾਲੀ।
ਵਿਚ ਬਾਗਾਂ ਦਿਲਦਾਰ ਟੋਲਦੀ, ਬਣ ਉਹਦੀ ਮਤਵਾਲੀ ।
ਖੁਲ੍ਹ ਕੇ ਨੱਚ ਲੈ ਨੀਂ, ਮੈਂ ਜੀਜਾ ਤੂੰ ਸਾਲੀ।
ਸਭੇ ਸਾਲੀਆਂ ਹੋਈਆਂ ਇਕੱਠੀਆਂ, ਛੰਨਾ ਕਢਾਵਨ ਆਈਆਂ।
ਵਿਚ ਥਾਲੀ ਦੇ ਸ਼ੀਸ਼ਾ ਸੁਰਮਾ, ਵਿਚੋਂ ਪਈਆਂ ਸਲਾਈਆਂ।
ਵੱਡੀਆਂ ਸਾਲੀਆਂ ਥੋੜਾ ਬੋਲਦੀਆਂ, ਛੋਟੀਆਂ ਨਾ ਹਟਣ ਹਟਾਈਆਂ ।
ਕਹਿਣ ਕਲੀਚੜੀਆਂ, ਜੀਜਾ ਮੇਚ ਨਾ ਆਈਆਂ ।