

ਕੋਲ ਸੁਣੀਂਦਾ ਨੰਗਲਾ
ਛਾਜਲਾ ਛਾਜਲੀ ਕੋਲੋ ਕੋਲੀ, ਕੋਲ ਸੁਣੀਂਦਾ ਨੰਗਲਾ ।
ਨੰਗਲੇ ਦੇ ਵਿਚ ਢਾਬ ਸੁਣੀਂਦੀ, ਪਾਣੀ ਤਿਹਦਾ ਗੰਧਲਾ ।
ਕੰਢੇ ਢਾਬ ਦੇ ਡੇਰਾ ਸਾਧ ਦਾ ਕਰਿਆ ਇਸ਼ਕ ਨੇ ਕਮਲਾ
ਰੂਪ ਕੁਆਰੀ ਦਾ ਜਿਉਂ ਫੁਲ ਵਾਲਾ ਗਮਲਾ ।
ਕੋਲ ਸੁਣੀਂ ਦਾ ਨੰਗਲਾ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮਾਝੀ ।
ਮਾਝੀ ਦੇ ਵਿਚ ਪਤੇ ਨਿਮਾਜਾਂ, ਨਾਂ ਉਸ ਫਤੂ ਕਾਜੀ ।
ਪਿਆਰ ਦਾ ਦਰਦ ਦੋਵੇ ਹੱਕਾ, ਪਿਆਰ ਦੀ ਲਾਵੇ ਬਾਜੀ ।
ਨੀ ਕੁੜੀਓ ਪਿਆਰ ਕਰੋ, ਪਿਆਰ ਨੇ ਦੁਨੀਆਂ ਸਾਜੀ ।
ਪਿੰਡ ਸੁ ਣੀਂਦਾ ਥੂਰਾ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਥੂਰਾ ।
ਬੁਰੇ ਦੇ ਵਿਚ ਸਾਧ ਸੁਣੀਂਦਾ, ਚੌਲਾ ਪਹਿਨਦਾ ਭੂਰਾ ।
ਅਣ ਵਿਆਹੀਆਂ ਨੂੰ ਦੇਵੇਂ ਧਾਗੋ, ਮੰਤਰ ਮਾਰੇ ਪੂਰਾ ।