

ਪਿੰਡ ਸੁਣੀਂਦਾ ਬੰਗੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਬੰਗੇ ।
ਬੰਗਿਆਂ ਦੇ ਵਿਚ ਨਾਰ ਸੁਣੀਂਦੀ, ਪੈਰ ਉਸਦੇ ਨੰਗੇ ।
ਆਉਂਦੇ ਜਾਂਦੇ ਨੂੰ ਕਰੋ ਮਸ਼ਕਰੀ, ਜੇ ਕੋਈ ਕੋਲੋਂ ਲੰਘੋ ।
ਜੁਲਫਾਂ ਦੇ ਉਹ ਨਾਗ ਲੜਾਵੇ, ਮੁੱਛ ਫੁਟ ਚੌਬਰ ਡੰਗੇ ।
ਡੰਗਤੇ ਨਾਗਣ ਨੇ, ਮੁੜ ਪਾਣੀ ਨਾ ਮੰਗੇ ।
ਪਿੰਡ ਸੁਣੀਂਦਾ ਜਾਵਾ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਜਾਵਾ।
ਲੰਬੜਾਂ ਦਾ ਪੁਤ ਅਮਲੀ ਹੋ ਗਿਆ, ਖਾਂਦਾ ਫੀਮ ਦਾ ਮਾਵਾ।
ਉਥੇ ਮੇਰਾ ਵਿਆਹ ਕਰ ਛੱਡਿਆ, ਉਮਰਾਂ ਦਾ ਪਛਤਾਵਾ ।
ਨੀਂ ਮਰ ਜਾਏ ਅਮਲੀ ਜੇ, ਰੱਬ ਦਾ ਸ਼ੁਕਰ ਮਨਾਵਾਂ ।