Back ArrowLogo
Info
Profile

ਪਿੰਡ ਸੁਣੀਂਦਾ ਮੱਤੀ

ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮੱਤੀ ।

ਮੱਤੀ ਦੇ ਵਿਚ ਲੜਨ ਸੱਕਣਾਂ, ਪਾ ਇੱਕੀ ਨੂੰ ਇਕੱਤੀ ।

ਇਕ ਤਾਂ ਮੋੜੀ ਮੁੜ ਜਾਵੇ, ਦੂਜੀ ਬਹੁਤੀ ਤੱਤੀ ।

ਤੱਤੀ ਵਾਲਾ ਰੋਗ ਹਟਾਵਾਂਗੇ, ਓਏ ਅਸੀਂ ਹੀਰੋ ਵਾਲਾ ਨਾਥ ਬੁਲਾਵਾਂ।

ਪਿੰਡ ਸੁਣੀਂਦਾ ਟਹਿਣਾ

ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਟਹਿਣਾ।

ਟਹਿਣੇ ਵਿਚ ਕਿਉਂ ਵਿਆਹੀ ਬਾਬਲਾ, ਉਥੇ ਜੇਠ ਨਰੇਣਾ।

ਬੰਦਿਆਂ ਵਾਂਗੂੰ ਮੈਂ ਸਮਝਾਇਆ, ਉਹ ਨਹੀਂ ਮੰਨਦਾ ਕਹਿਣਾ।

ਤੁਰ ਜਾ ਪੇਕਿਆਂ ਨੂੰ, ਮੈਂ ਸਹੁਰੀਂ ਨੀ ਰਹਿਣਾ।

80 / 86
Previous
Next