

ਝਾਵਾਂ ਝਾਵਾਂ ਝਾਵਾਂ ।
ਨੀ ਖੜੀ ਹੋਕੇ ਗਲ ਸੁਣ ਜਾ, ਤੈਨੂੰ ਦਿਲ ਦਾ ਹਾਲ ਸੁਣਾਵਾਂ ।
ਇਸ਼ਕ ਤੇਰੇ ਦਾ ਰੋਗ ਲਾਇਆ। ਕੋਹੜ ਵੈਦ ਬੁਲਾਵਾਂ ।
ਤੇਰੇ ਨਾਂ ਦੀ ਮਾਲਾ ਫਰਦਾਂ, ਨਾ ਪੀਵਾਂ ਨਾ ਖਾਵਾਂ ।
ਮੂਰਤ ਤੇਰੀ ਅਗੇ ਖਲੋਵੇ, ਮੈਂ ਜਿਧਰ ਨੂੰ ਜਾਵਾਂ ।
ਨੀ ਜੇ ਤੂੰ ਹੀਰ ਬਣ ਜਾਏਂ, ਤੇਰਾ ਕਦੇ ਨਾ ਅਹਿਸਾਨ ਭੁਲਾਵਾਂ ।
ਸੁਣ ਵੇ ਚੋਬਰਾ ਭੇਦ ਸੁਣਾਵਾਂ, ਆ ਗਈ ਅਸਾਂ ਦੀ ਵਾਰੀ ।
ਦਿਨ ਬਗਨਾਂ ਦਾ ਆ ਗਿਆ ਨੇੜੇ, ਹੋ ਗਈ ਖੂਬ ਤਿਆਰੀ ।
ਜੀਅ ਕਰੇ ਵਿਹੁ ਖਾ ਕੇ ਮਰਜਾਂ, ਲਗਦੀ ਜਾਨ ਪਿਆਰੀ ।
ਵੇ ਮੈਨੂੰ ਮਾਫ ਕਰੀਂ, ਮੈਂ ਵਖਤਾ ਦੀ ਮਾਰੀ ।
ਉਹੀ ਉਹੀ ਉਗੇ ।
ਸਾਡੇ ਨਾਲ ਹਡ ਬੀਤਗੀ, ਮੈਂ ਤਾਂ ਸਭ ਸੁਣਾਵਾਂ ਪੂਰੀ ।
ਭੁਲਰਾਂ ਦੀ ਕੁੜ ਛੇੜਲੀ, ਜੇਹੜੀ ਸ਼ਕਲੋਂ ਸੁਣੀ ਦੀ ਭਰੀ ।
ਲੈ ਗਈ ਮੇਰਾ ਦਿਲ ਲੁਟਕੇ, ਭਾਵੇਂ ਵਟ ਗਈ ਅੱਖਾਂ ਤੋਂ ਘੂਰੀ ।
ਅੱਖੀਆਂ ਮੰੜ ਗਈ, ਬਿਲੋਂ ਖਾ ਮਿੱਤਰਾਂ ਦੀ ਚੂਰੀ।