Back ArrowLogo
Info
Profile

ਤਾਰਾ ਤਾਰਾ ਤਾਰਾ ।

ਵੇ ਤੋਰੀ ਆਈ ਮੈਂ ਮਰਜਾਂ, ਮੇਰੇ ਜਿਗਰੀ ਮੁਲਾਹਜੇਦਾਰਾ।

ਵੇ ਨਿੱਕੀ ਗਲੋਂ ਗੁਸਾ ਮੰਨਿਆ, ਐਵੇਂ ਚਾੜਿਆ ਕਾਸਤੋਂ ਪਾਰਾ ।

ਵੇ ਕਣੀਆਂ ਵਰਸਗੀਆਂ, ਨਾਲੇ ਹੋ ਗਿਆ ਗਲੀ ਵਿਚ ਗਾਰਾ ॥

ਵੇ ਦਿਲ ਨੂੰ ਟਿਕਾਣੇ ਰਖੀਏ, ਤੇਰਾ ਲਾਹ ਦਾ ਉਲਾਭਾ ਸਾਰਾ ।

ਠਾਣਾ ਠਾਣਾ ਠਾਣਾ।

ਭੁਲਰਾਂ ਦੀ ਕੁੜੀ ਛੇੜਲੀ, ਕਾਹਨੂੰ ਜੱਟ ਸਿੱਧੂਆ ਅਣਜਾਣਾ ।

ਬੰਦਿਆਂ ਵਾਂਗੂ ਸਮਝ ਕਰੀਂ ਨਹੀਂ ਉਲਝ ਹੋਰ ਵੀ ਭਾਣਾ ।

ਗਲ ਤੇਰੀ ਨਹੀਂ ਬਣਨੀ, ਜਟਾ ਮੰਨ ਸਤਿਗੁਰਾਂ ਦਾ ਭਾਣਾ ।

ਆਖੇ ਲਗ ਜਾ ਮਿੱਤਰਾ, ਵਡ ਕੈਂਪਸ ਵਲ ਜਾਣਾ।

 

ਧਾਵੇ ਧਾਵੇ ਧਾਵੇ।

ਉਹਦੇ ਨਾਲ ਅੱਖ ਲੜ ਗਈ, ਜੇਹੜੀ ਦਿਲ ਚੋਂ ਕਢੀ ਨਾ ਜਾਵੇ ।

ਮੋਰਨੀ ਦੀ ਤਰ ਤੁਰਦੀ, ਗੁੱਤ ਲੱਕ ਨੂੰ ਵਲੇਵੇਂ ਖਾਵੇ ।

ਉਹਨੂੰ ਦੇਖ ਹੋਸ਼ ਕੁਲਦੀ, ਅੱਖਾਂ ਭਰੀਆਂ ਤੋਂ ਪਲਕ ਹਲਾਵੇ।

ਜੱਟ ਪਿਆ ਤੜਫ ਰਿਹਾ, ਕਿਸੇ ਕੋਲ ਜੱਟੀ ਮਿਲ ਜਾਵੇ।

82 / 86
Previous
Next