

ਸੁਣ ਨੀਂ ਧਨ ਕਰੇ, ਰੇ ਰੇ ਤੇਰਾ ਯਾਰ ਦੁਹਾਈਆਂ ਪਾਵੇ ।
ਤੂੰ ਸਾਨੂੰ ਛਡ ਸਹੁਰੀਂ ਤੁਰ ਗਈ, ਹਿਜਰ ਝਲਿਆ ਨਾ ਜਾਵੇ ।
ਤਾਰੇ ਗਿਣ ਗਿਣ ਰਾਤ ਲੰਘਾਵਾਂ, ਕੁੱਤਿਆ ਨੀਂਦ ਨਾ ਆਵੇ ।
ਬਾਝੋਂ ਧਨ ਕੁਰ ਦੇ, ਹੋਕੇ ਕੋਣ ਹਟਾਵੇ ।
ਕਾਲੀ ਰਾਤ ਨਾਗ ਜਿਉਂ ਸੁਕੇ, ਛਿਪ ਗਿਆ ਚੰਦ ਟਹਿਕਦੇ ਤਾਰੇ ।
ਨੀਂ ਤੂੰ ਕੁੰਭਕਰਨ ਜਿਉਂ ਸੁਤੀ, ਤੇਰਾ ਯਾਰ ਮਾਰੋ ਲਲਕਾਰੇਂ ।
ਖੜਿਆ ਭੌਰ ਗਲੀ ਵਿਚ ਕੱਲਾ, ਬੂਹਾ ਖੋਹਲ ਪਤਲੀਏ ਨਾਰੇ ॥
ਤੈਨੂੰ ਨੀਂਦ ਕਟਕ ਦੀ ਆਈ, ਭੁਲ ਗਈ ਲਾ ਮਿੱਤਰਾਂ ਨੂੰ ਲਾਰੇ ।
ਪਿੰਡ ਦੇ ਕੋਲੋਂ ਨਹਿਰ ਵਗੇਂਦੀ, ਕਪੜ ਧੰਦੀਆਂ ਨਾਰਾਂ ।
ਪਟੜੀ ਨਹਿਰ ਦੀ ਲੰਘਦੇ ਰਾਹੀ, ਗਰਦ ਪਾ ਗਈਆਂ ਕਾਰਾਂ।
ਸਹੁਰੇ ਤੁਰ ਚਲੀਆਂ ਹੁਸਨ ਦੀਆਂ ਸਰਕਾਰਾਂ।