Back ArrowLogo
Info
Profile

ਉਡ ਗਈਆਂ ਚਿੜੀਆਂ ਉਡ ਗਏ ਤੋਤੇ ਉਡ ਗਏ ਪੰਛੀ ਸਾਰੇ।

ਸਾਰੀ ਰਾਤ ਮੈਂ ਰਿਹਾ ਉਡੀਕਦਾ, ਤੌਂ ਬਚਨਾਂ ਦੇ ਮਾਰੇ ।

ਨੀਂ ਅੱਖੀਆਂ ਮੋੜ ਗਈਆਂ, ਲਾ ਮਿੱਤਰਾਂ ਨੂੰ ਲਾਰੇ ।

ਤੇਰੀ ਮੇਰੀ ਲਗ ਗਈ ਦੋਸਤੀ, ਗਲ ਸੁਣ ਜਾ ਤੂੰ ਖੜਕੇ ।

ਚੌਂਕਾਂ ਦੇ ਵਿਚ ਰਹੂੰ ਉਡੀਕਦਾ, ਜਦ ਆਵੇਂਗੀ, ਪੜ੍ਹਕੇ ।

ਫਿਕਰਾਂ ਯਾਰ ਦੀਆਂ ਸੁਤੀ ਪਈ ਦਾ ਕਾਲਜਾ ਧੜਕੇ ।

ਮਾਪੇ ਪਤਲੇ ਦੇ, ਰੋਣ ਕੋਠੜੀ ਵੜਕੇ ।

84 / 86
Previous
Next