Back ArrowLogo
Info
Profile
ਸਥਿਤ ਵਿਸ਼ਨੂੰਪਦ ਮੰਦਰ ਆਏ ਸਨ, ਉਥੇ ਹੀ ਉਹਨਾਂ ਦੀ ਪੰਡਿਆਂ ਨਾਲ ਵਾਰਤਾਲਾਪ ਹੋਈ ਸੀ। ਉਸ ਮੰਦਰ ਦੇ ਨੇੜੇ ਹੀ ਗੁਰੂ ਨਾਨਕ ਦਾ ਇਤਿਹਾਸਕ ਗੁਰਦੁਵਾਰਾ ਹੈ। ਉਹਨਾਂ ਸਾਡੇ ਡਰਾਈਵਰ ਨੂੰ ਮੰਦਰ ਦੇ ਰਸਤੇ ਪਾ ਦਿੱਤਾ ਜਿਸ ਦਾ ਉਹ ਪਹਿਲਾਂ ਹੀ ਜਾਣਕਾਰ ਸੀ।

ਮੰਦਰ ਸਾਹਮਣੇ ਖੁੱਲ੍ਹੀ ਥਾਂ ਜਾ ਕੇ ਸਾਡੀ ਟੈਕਸੀ ਰੁਕੀ ਤਾਂ ਇੱਕ ਪੰਡੇ ਨੇ ਸਾਡਾ ਬਹੁਤ ਨਿਮਰਤਾ ਨਾਲ ਸੁਆਗਤ ਕਰਦਿਆਂ "ਨਮਸਕਾਰ ਸਰਦਾਰ ਜੀ" ਕਿਹਾ। ਮੰਦਰ ਦੇ ਅੰਦਰ ਚੋਖੀ ਭੀੜ ਅਤੇ ਬਾਹਰ ਵੀ ਖ਼ੂਬ ਰੌਣਕ ਸੀ। ਗੂੜ੍ਹੇ ਭੂਸਲੇ ਰੰਗ ਦੇ ਪੱਥਰ ਨਾਲ ਬਣੇ ਮੰਦਰ ਦੀ ਵਿਸ਼ਾਲਤਾ, ਮਜ਼ਬੂਤੀ, ਭਵਨ ਕਲਾ ਅਤੇ ਬਾਹਰੀ ਖੁਬਸੂਰਤੀ ਦੇਖ ਕੇ ਭੁੱਖ ਲਹਿੰਦੀ ਸੀ। ਪੰਡਾ ਜੀ ਨੇ ਸਾਡੇ ਜੋੜੇ ਉਤਰਵਾ ਕੇ ਇਕ ਦੁਕਾਨ ਨੁਮਾ ਜੋੜਾਘਰ ਵਿਚ ਰਖਵਾ ਦਿੱਤੇ। ਥੋੜ੍ਹਾ ਰੁਕ ਕੇ ਸਾਨੂੰ ਮੁਖਾਤਿਬ ਹੋਏ, "ਸਰਦਾਰ ਜੀ, ਮੰਦਰ ਕੇ ਅੰਦਰ ਸੇ ਦਰਸ਼ਨ ਕਰੇਂਗੇ?"

ਅਸੀਂ ਕਿਹਾ, "ਹਾਂ ਜੀ, ਜ਼ਰੂਰ ਕਰਾਂਗੇ।"

"ਕੋਈ ਪਿੰਡ ਪੂਜਾ ਭੀ ਕਰਵਾਨੀ ਹੈ?"

ਉਸ ਦੀ ਗੱਲ ਦਾ ਜੁਆਬ ਦੇਣ ਦੀ ਬਜਾਏ ਮੈਂ ਪੁੱਛਿਆ, "ਯਹਾਂ ਗੁਰੂ ਨਾਨਕ ਦੇਵ ਜੀ ਆਏ ਥੇ?"

ਉਸ ਬੜੇ ਤਪਾਕ ਨਾਲ ਦੱਸਿਆ, "ਹਾਂ ਜੀ ਬਿਲਕੁਲ।"

ਮੈਂ ਮੁਸਕਰਾ ਕੇ ਕਿਹਾ, "ਫਿਰ ਆਪ ਯਹ ਵੀ ਜਾਨਤੇ ਹੋਂਗੇ ਕਿ ਵੋਹ ਪਿੰਡ ਪੂਜਾ ਕੋ ਨਹੀਂ ਮਾਨਤੇ ਥੇ।"

ਪੰਡਾ ਜੀ ਕੁਛ ਨਾ ਬੋਲੇ ਤਾਂ ਆਪਾਂ ਘਰੋੜ ਕੇ ਕਿਹਾ, "ਹਮ ਵੀ ਗੁਰੂ ਨਾਨਕ ਕੇ ਬੰਦੇ ਹੈਂ।"

ਏਨਾ ਕਹਿਣ ਦੀ ਦੇਰ ਸੀ ਕਿ ਪੰਡਾ ਜੀ ਪਲਾਂ ਛਿਣਾਂ ਵਿਚ ਹੀ ਗਾਇਬ ਹੋ ਗਏ। ਉਹਨਾਂ ਸਾਨੂੰ ਇਹ ਪੁੱਛਣ ਦਾ ਮੌਕਾ ਹੀ ਨਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰਦਵਾਰਾ ਕਿਥੇ ਹੈ। ਇਸ ਬਾਰੇ ਆਸ-ਪਾਸ ਦੇ ਯਾਤਰੂਆਂ ਨੂੰ ਵੀ ਨਹੀਂ ਸੀ ਪਤਾ। ਚਾਰੇ ਪਾਸੇ ਕਿਧਰੇ

102 / 132
Previous
Next