Back ArrowLogo
Info
Profile
ਜੀ ਨੇ ਉਹਨਾਂ ਨੂੰ ਸਿੱਖੀ ਉਪਦੇਸ਼ ਬਖਸ਼ਿਸ਼ ਕੀਤਾ ਅਤੇ ਉਹਨਾਂ ਨੂੰ ਆਪਣੇ ਜੱਦੀ ਖੇਤਰ ਮਗਧ ਸਮੇਤ ਪੂਰਬੀ ਭਾਰਤ ਦਾ ਅਧਿਕਾਰਤ ਪ੍ਰਚਾਰਕ ਥਾਪਿਆ। ਇਹਨਾਂ ਉਦਾਸੀ ਮੁਖੀਆਂ ਦੁਆਰਾ ਸਥਾਪਤ ਕੀਤੇ ਇਹ ਇਤਿਹਾਸਕ ਅਸਥਾਨ ਸਥਾਨਕ ਨਾਨਕਪੰਥੀ ਸੰਗਤ ਦੇ ਜੁੜਨ ਲਈ ਧਰਮਸਾਲ ਹੋਣ ਦੇ ਨਾਲ ਨਾਲ ਦੂਰ-ਦੂਰ ਤੱਕ ਭਰਮਣ ਕਰਕੇ ਸਿੱਖੀ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਲਈ ਠਾਹਰਾਂ ਬਣੇ।

ਮੈਂ ਇਤਿਹਾਸਕ ਗੁਰਦੁਆਰਿਆਂ ਦੀਆਂ ਕਈ-ਕਈ ਮੰਜਲਾਂ ਵਾਲੀਆਂ ਉਚੀਆਂ ਇਮਾਰਤਾਂ ਅਤੇ ਇਹਨਾਂ ਦੇ ਗੁੰਬਜਾਂ 'ਤੇ ਸੋਨਾ ਲਗਾਉਣ ਦਾ ਕਾਇਲ ਨਹੀਂ। ਨਾ ਹੀ ਬਹੁਤੀ ਆਵਾਜਾਈ ਵਾਲੇ ਗੁਰਦੁਆਰਿਆਂ ਦੀਆਂ ਪਹਿਲਾਂ ਬਣੀਆਂ ਚੰਗੀਆਂ ਭਲੀਆਂ ਇਮਾਰਤਾਂ ਨੂੰ ਢਾਅ ਕੇ ਆਲੀਸ਼ਾਨ ਬਣਾਉਣ ਲਈ ਕਾਰਸੇਵਾ ਵਾਲੇ ਬਾਬਿਆਂ ਵਲੋਂ ਥਾਂ-ਥਾਂ ਟੋਕਰੇ ਰੱਖ ਕੇ ਮਾਇਆ ਇਕੱਠੀ ਕਰਨ ਦੇ ਹੱਕ ਵਿਚ ਹਾਂ। ਪਰ ਗੁਰੂ ਬਾਬੇ ਦੀ ਆਮਦ ਦੀ ਯਾਦ ਵਿਚ ਉਸਾਰੇ ਇਸ ਇਤਿਹਾਸਕ ਅਸਥਾਨ ਦੀ ਏਨੀ ਦੁਰਦਸ਼ਾ ਦੇਖ ਕੇ ਬਹੁਤ ਨਿਰਾਸ਼ਾ ਹੋਈ। ਵਾਪਸ ਆਪਣੀ ਟੈਕਸੀ ਤੱਕ ਤੁਰੇ ਆਉਂਦੇ ਇਹ ਸੋਚ ਵਿਚਾਰ ਕਰਦੇ ਆਏ ਕਿ ਇਸ ਅਸਥਾਨ 'ਤੇ ਗੁਰੂ ਨਾਨਕ ਦੀ ਯਾਤਰਾ ਦੇ ਮਨੋਰਥ ਅਤੇ ਮਹੱਤਵ ਨੂੰ ਲਗਾਤਾਰ ਅਤੇ ਅਸਰਦਾਰ ਢੰਗ ਨਾਲ ਯਾਦ ਕਰਾਉਣ ਦੇ ਉਦੇਸ਼ ਨਾਲ ਇਸ ਅਸਥਾਨ ਨੂੰ ਕਿਵੇਂ ਸੰਭਾਲਿਆ ਅਤੇ ਸੰਚਾਲਤ ਕੀਤਾ ਜਾ ਸਕਦਾ ਹੈ। ਕਾਫੀ ਆਵਾਜਾਈ ਵਾਲੇ ਵਪਾਰਕ ਇਲਾਕੇ ਵਿਚ ਸਥਿਤ ਇਸ ਤਿੰਨ ਕੁ ਸੌ ਵਰਗ ਗਜ਼ ਜਗ੍ਹਾ 'ਤੇ ਗੁਰੂ ਨਾਨਕ ਦੇ ਸੰਦੇਸ਼ ਦਾ ਅਧੁਨਿਕ ਢੰਗ ਦਾ ਪ੍ਰਚਾਰ ਕੇਂਦਰ ਉਸਾਰਿਆ ਜਾ ਸਕਦਾ ਹੈ। ਜਿਸ ਵਿਚ ਗੁਰਬਾਣੀ, ਗੁਰੂ ਜੀਵਨ, ਇਥੋਂ ਦੇ ਪੁਰਾਣੇ ਨਾਨਕ ਪੰਥੀਆਂ ਦੇ ਇਤਿਹਾਸ, ਗੁਰੂ ਨਾਨਕ ਅਤੇ ਗੁਰੂ ਤੇਗ ਬਹਾਦਰ ਦੀਆਂ ਇਸ ਖੇਤਰ ਵਿਚ ਯਾਤਰਾਵਾਂ ਆਦਿ ਬਾਰੇ ਗੁਰਮੁਖੀ ਤੋਂ ਇਲਾਵਾ ਇਸ ਖੇਤਰ ਦੀਆਂ ਬੋਲੀਆਂ ਹਿੰਦੁਸਤਾਨੀ, ਬ੍ਰਜ, ਮੈਥਿਲੀ, ਅਵਧੀ, ਭੋਜਪੁਰੀ ਆਦਿ ਵਿਚ ਮੁਫਤ

104 / 132
Previous
Next