Back ArrowLogo
Info
Profile
ਗਰੰਥ ਜਾਂ ਗਰੰਥਾਂ ਨਾਲ ਹੁੰਦਾ ਹੈ।

ਅਸੀਂ ਬੋਲੀ ਅਤੇ ਲਿੱਪੀ ਨੂੰ ਵੀ ਬਹੁਤ ਰਲਗੱਡ ਕਰ ਦਿੰਦੇ ਹਾਂ। ਅਸਲ ਵਿਚ ਇਹ ਵੱਖਰੀਆਂ ਵੱਖਰੀਆਂ ਚੀਜ਼ਾਂ ਹਨ। ਮੈਂ ਆਪਣੀ ਮਾਂ ਬੋਲੀ ਭਾਵੇਂ ਦੂਸਰੀਆਂ ਬੋਲੀਆਂ ਵਾਂਗ ਨਹੀਂ ਸਿੱਖੀ ਪਰੰਤੂ ਆਪਣੀ ਲਿੱਪੀ ਓਦਾਂ ਹੀ ਸਿੱਖੀ ਹੈ ਜਿਸ ਤਰ੍ਹਾਂ ਬੇਗਾਨੀਆਂ ਲਿੱਪੀਆਂ ਸਿੱਖੀਆਂ ਹਨ। ਊੜਾ ਐੜਾ ਉਸੇ ਤਰ੍ਹਾਂ ਹੀ ਲਿਖਣਾ ਪੜ੍ਹਨਾ ਸਿੱਖਿਆ ਹੈ ਜਿਸ ਤਰ੍ਹਾਂ ਏ ਬੀ ਸੀ ਸਿੱਖੀ ਹੈ।ਬਚਪਨ ਵਿਚ ਸਾਡੀਆਂ ਮਾਵਾਂ ਪੈਂਤੀ ਅੱਖਰਾਂ ਅਤੇ ਲਗਾਂ ਮਾਤਰਾਵਾਂ ਦੀ ਮੁਹਾਰਨੀ ਸਿਖਾਉਂਦੀਆਂ ਸਨ । ਉਹ ਸਾਨੂੰ ਪੰਜਾਬੀ ਬੋਲੀ ਨਹੀਂ ਗੁਰਮੁਖੀ ਲਿੱਪੀ ਸਿਖਾਉਂਦੀਆਂ ਸਨ । ਮੁਹਾਰਨੀ ਬੋਲੀ ਦੀ ਨਹੀਂ ਲਿੱਪੀ ਦੀ ਹੁੰਦੀ ਹੈ।

ਜਿਵੇਂ ਪਹਿਲਾਂ ਕਿਹਾ ਹੈ ਕਿ ਮਾਂ ਬੋਲੀ ਦੂਸਰੀਆਂ ਬੋਲੀਆਂ ਵਾਂਗ ਸਿੱਖਣ ਦੀ ਬਜਾਏ ਸਿੱਧੀ ਗ੍ਰਹਿਣ ਕੀਤੀ ਹੁੰਦੀ ਹੈ। ਇਸ ਕਰਕੇ ਸਾਡੇ ਮਨ ਦੀ ਸਰੰਚਨਾ ਸਾਡੀ ਮਾਂ ਬੋਲੀ ਨਾਲ ਹੁੰਦੀ ਹੈ ਭਾਵ ਸਾਡਾ ਅਵਚੇਤਨ ਮਾਂ ਬੋਲੀ ਨਾਲ ਬਣਿਆਂ ਹੁੰਦਾ ਹੈ। ਬੇਗਾਨੀ ਬੋਲੀ ਵਿਚ ਪੜ੍ਹੀ ਸੁਣੀ ਗੱਲ ਨੂੰ ਸਿੱਖ ਤਾਂ ਲੈਂਦੇ ਹਾਂ, ਵਰਤ ਵੀ ਲੈਂਦੇ ਹਾਂ ਪਰ ਉਹ ਸਾਡੇ ਮਨ ਦਾ ਹਿੱਸਾ ਨਹੀਂ ਬਣਦੀ। ਮਨ ਦਾ ਹਿੱਸਾ ਤਾਂ ਉਹੀ  ਗੱਲ ਬਣਦੀ ਹੈ ਜੋ ਅਸੀਂ ਆਪਣੀ ਮਾਂ ਬੋਲੀ ਵਿਚ ਗ੍ਰਹਿਣ ਕੀਤੀ ਹੋਵੇ। ਉਹਨਾਂ ਲੋਕਾਂ ਨੂੰ ਵਹਿਮ ਭਰਮ ਜਾਂ ਟੂਣੇ ਟਾਮਣ ਕਰਦੇ ਦੇਖਿਆ ਜਾ ਸਕਦਾ ਹੈ ਜਿਹਨਾਂ ਨੇ ਵਿਗਿਆਨ ਦੇ ਵਿਸ਼ੇ ਨਾਲ ਸੋਲਾਂ ਸਤਾਰਾਂ ਜਮਾਤਾਂ ਪਾਸ ਕੀਤੀਆਂ ਹੋਈਆਂ ਹਨ। ਅਸਲ ਵਿਚ  ਵਿਗਿਆਨ ਉਹਨਾਂ ਹੋਰ ਬੋਲੀ ਵਿਚ ਪੜ੍ਹਿਆ ਹੈ ਅਤੇ ਵਹਿਮ ਭਰਮ ਆਪਣੀ ਬੋਲੀ ਰਾਹੀਂ ਅਪਣਾਏ ਹਨ। ਇਸ ਕਰਕੇ ਪੰਜਾਬੀ ਲੋਕ ਮਨ ਦਾ ਵਿਗਿਆਨ ਨਾਲ ਉਹ ਸੰਬੰਧ ਨਹੀਂ ਬਣਿਆਂ ਜੋ ਯੂਰਪ ਦੀਆਂ ਬੋਲੀਆਂ ਵਾਲਿਆਂ ਦਾ ਬਣਿਆਂ ਹੈ। ਉਹ ਲੋਕ ਵਿਗਿਆਨ ਆਪੋ ਆਪਣੀਆਂ ਜ਼ੁਬਾਨਾਂ ਵਿਚ ਪੜ੍ਹਦੇ ਹਨ। ਇਹ ਦਿਲਚਸਪ ਤੱਥ ਹੈ ਕਿ ਵਿਗਿਆਨ ਦੇ ਵਿਸ਼ਿਆਂ ਵਿਚ ਨੋਬਲ ਪੁਰਸਕਾਰ ਜਿੱਤਣ

114 / 132
Previous
Next