ਵਾਲਿਆਂ ਦੀ ਬਹੁਗਿਣਤੀ ਅੰਗਰੇਜ਼ਾਂ ਦੀ ਨਹੀਂ ਹੈ
; ਕੋਈ ਜਰਮਨ ਹੈ ਕੋਈ ਫਰੈਂਚ ਹੈ ਜਾਂ ਯੂਰਪ ਦੀਆਂ ਹੋਰ ਬੋਲੀਆਂ ਬੋਲਣ ਵਾਲੇ ਹਨ। ਇਹਨਾਂ ਦੇ ਜਿਹੜੇ ਖੋਜ ਪੱਤਰਾਂ ਲਈ ਨੋਬਲ ਪੁਰਸਕਾਰ ਮਿਲੇ ਉਹ ਇਹਨਾਂ ਦੀਆਂ ਆਪਣੀਆਂ ਬੋਲੀਆਂ ਵਿਚ ਹਨ। ਸਾਡੇ ਦੇਸ਼ ਦੇ ਭੌਤਿਕ ਵਿਗਿਆਨੀ ਚੰਦਰ ਸ਼ੇਖਰ ਨੂੰ ਉਸ ਦੇ ਜਿਸ ਖੋਜ ਪੱਤਰ ਲਈ ਨੋਬਲ ਇਨਾਮ ਮਿਲਿਆ ਉਹਦੀ ਤਮਿਲ ਮਾਤ ਭਾਸ਼ਾ ਵਿਚ ਹੈ। ਅਸੀਂ ਇਹ ਵਹਿਮ ਪਾਲਿਆ ਹੋਇਆ ਕਿ ਸਾਇੰਸ ਅਤੇ ਤਕਨਾਲੋਜੀ ਸਿਰਫ ਅੰਗਰੇਜ਼ੀ ਵਿਚ ਪੜ੍ਹਾਏ ਜਾਣ ਵਾਲੇ ਖੇਤਰ ਹਨ। ਅਸਲ ਵਿਚ ਸਾਇੰਸ ਦੀ ਸਾਰੀ ਖੋਜ ਅਤੇ ਵਿਕਾਸ ਯੂਰਪ ਦੇ ਵੱਖ ਵੱਖ ਖਿੱਤਿਆਂ ਅਤੇ ਬੋਲੀਆਂ ਵਿਚ ਨਾਲ ਨਾਲ ਹੋਇਆ ਹੈ। ਇਲੈਕਟਰੀਕਲ ਇੰਜਨੀਅਰਿੰਗ ਦੀਆਂ ਬੁਨਿਆਦੀ ਇਕਾਈਆਂ ਹਨ ਵੋਲਟ, ਐਮਪੀਅਰ, ਵਾਟ ਅਤੇ ਓਹਮ। ਇਹ ਨਾਂ ਵੱਖ ਵੱਖ ਵਿਗਿਆਨੀਆਂ ਦੇ ਨਾਵਾਂ 'ਤੇ ਰੱਖੇ ਗਏ ਹਨ। ਇਹਨਾਂ ਵਿਗਿਆਨੀਆਂ ਵਿਚੋਂ ਕੋਈ ਵੀ ਇੰਗਲੈਂਡ ਦਾ ਨਹੀਂ ਸੀ। ਜੇਮਜ਼ ਵਾਟ ਤੋਂ ਬਿਨਾਂ ਕਿਸੇ ਦੀ ਮਾਂ ਬੋਲੀ ਅੰਗਰੇਜ਼ੀ ਨਹੀਂ ਸੀ। ਐਲੇਸੰਦਰੋ ਵੋਲਟ ਇਟਾਲੀਅਨ ਸਨ, ਆਂਦਰੇ ਮੈਰੀ ਐਮਪੀਅਰ ਫਰਾਂਸੀਸੀ ਸਨ, ਜੇਮਜ਼ ਵਾਟ ਸਕਾਟਲੈਂਡ ਦੇ ਸਨ ਅਤੇ ਜਾਰਜ ਓਹਮ ਜਰਮਨ ਦੇ ਸਨ। ਇਹ ਬਹੁਤ ਗਲਤ ਧਾਰਨਾ ਹੈ ਕਿ ਵਿਗਿਆਨ ਦਾ ਅੰਗਰੇਜ਼ੀ ਨਾਲ ਅਨਿਖੜਵਾਂ ਸੰਬੰਧ ਹੈ।
ਮੈਂ ਵਿਗਿਆਨ ਦਾ ਵਿਸ਼ਾ ਦਸਵੀਂ ਜਮਾਤ ਤੱਕ ਪੰਜਾਬੀ ਵਿਚ ਪੜ੍ਹਿਆ ਹੈ ਅਤੇ ਮੇਰੀ ਇਸ ਵਿਚ ਬਹੁਤ ਦਿਲਚਸਪੀ ਰਹੀ ਹੈ। ਪਰ ਗਿਆਰਵੀਂ ਜਮਾਤ ਵਿਚ ਇਸ ਨੂੰ ਅੰਗਰੇਜ਼ੀ ਭਾਸ਼ਾ ਵਿਚ ਪੜ੍ਹਨ ਦੀ ਮਜਬੂਰੀ ਸੀ। ਮੈਂ ਪੜ੍ਹਾਈ ਪੱਖੋਂ ਉਸ ਵੇਲੇ ਦੇ ਬਹੁਤ ਮਾੜੇ ਸਰਕਾਰੀ ਸਕੂਲ ਵਿਚੋਂ ਦਸਵੀਂ ਪਾਸ ਕੀਤੀ ਸੀ ਜਿਥੇ ਸੱਠਾਂ ਵਿਚੋਂ ਕੇਵਲ ਸੱਤ ਬੱਚੇ ਹੀ ਪਾਸ ਹੋਏ ਸਨ। ਮੈਂ ਉਸ ਸਕੂਲ ਵਿਚੋਂ ਪਹਿਲੇ ਸਥਾਨ 'ਤੇ ਰਿਹਾ ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੇ ਬੱਚੇ ਦੇ ਮੇਰੇ ਤੋਂ 24-25 ਪ੍ਰਤੀਸ਼ਤ