Back ArrowLogo
Info
Profile
ਪੈਗੰਬਰ ਸਿੱਧ ਅਤੇ ਸਥਾਪਤ ਕੀਤਾ। ਗੁਰੂ ਸਾਹਿਬ ਆਪਣੀ ਬਹੁ ਭਾਸ਼ਾਈ ਬਾਣੀ ਤੋਂ ਬਿਨਾ ਵੱਖ ਵੱਖ ਭੂਗੋਲਿਕ ਖੇਤਰਾਂ, ਬੋਲੀਆਂ ਅਤੇ ਸੱਭਿਆਚਾਰਾਂ ਨਾਲ ਸੰਬੰਧਤ ਉਹਨਾਂ ਤੋਂ ਪਹਿਲਾਂ ਹੋਏ ਗੁਰਮਤਿ ਦੇ ਸੁਖ਼ਨਵਰਾਂ ਦੀ ਬਾਣੀ ਵੀ ਨਾਲ ਲੈ ਕੇ ਆਏ ਜੋ ਬਾਅਦ ਵਿਚ ਗੁਰੂ ਗਰੰਥ ਸਾਹਿਬ ਦਾ ਹਿੱਸਾ ਬਣੀ। ਇਸ ਲਈ ਗੁਰਮਤਿ ਦੀ ਵਿਸ਼ਾਲਤਾ ਨੂੰ ਆਪਣੀ ਬੋਲੀ ਤੱਕ ਘਟਾਉਣਾ ਇਸ ਦਾ ਨੁਕਸਾਨ ਜਾਂ ਨਿਰਾਦਰ ਕਰਨ ਵਾਲੀ ਗੱਲ ਹੈ।

ਸਿੱਖ ਧਰਮ ਦੀ ਦੂਸਰੀ ਮੁੱਖ ਸਥਾਪਨਾ ਹੈ ਖਾਲਸਾ ਪੰਥ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਆਰਿਆਂ ਦੇ ਰੂਪ ਵਿਚ ਖਾਲਸਾ ਪੰਥ ਦੇ ਜੋ ਪਹਿਲੇ ਪੰਜ ਨੁਮਾਇੰਦੇ ਜਾਂ ਆਗੂ ਚੁਣੇ ਉਹਨਾਂ ਵਿਚੋਂ ਭਾਈ ਦਇਆ ਸਿੰਘ ਜੀ ਲਾਹੌਰ (ਹੁਣ ਪਾਕਿਸਤਾਨ) ਦੇ, ਭਾਈ ਧਰਮ ਸਿੰਘ ਜੀ ਮੇਰਠ (ਯੂ.ਪੀ.) ਦੇ, ਭਾਈ ਮੋਹਕਮ ਸਿੰਘ ਜੀ ਦਵਾਰਕਾ (ਗੁਜਰਾਤ) ਦੇ, ਭਾਈ ਹਿੰਮਤ ਸਿੰਘ ਜੀ ਜਗਨ ਨਾਥ ਪੁਰੀ (ਉੜੀਸਾ) ਦੇ ਅਤੇ ਭਾਈ ਸਾਹਿਬ ਸਿੰਘ ਜੀ ਬਿਦਰ (ਕਰਨਾਟਕਾ) ਦੇ ਇਲਾਕੇ ਨਾਲ ਸੰਬੰਧਤ ਸਨ। ਪੰਜਾਂ ਦੀ ਮਾਂ ਬੋਲੀ, ਦੇਸ਼ ਅਤੇ ਸੱਭਿਆਚਾਰ ਵੱਖਰਾ ਵੱਖਰਾ ਸੀ। ਇਹਨਾਂ ਪੰਜਾਂ ਵਿਚੋਂ ਸਾਡੇ ਹੁਣ ਦੇ ਇਧਰਲੇ ਪੰਜਾਬ ਦੇ ਖਿੱਤੇ ਨਾਲ ਸੰਬੰਧਤ ਕੋਈ ਨਹੀਂ ਸੀ। ਇਹ ਪਿਆਰੇ ਵੱਖ ਵੱਖ ਦੇਸ਼-ਦੇਸ਼ਾਂਤਰਾਂ ਵਿਚ ਵਸਦੇ 'ਕੱਲੇ-ਦੁਕੱਲੇ ਸਿੱਖ ਤਾਂ ਨਹੀਂ ਹੋਣਗੇ ਜੋ ਆਪਣਿਆਂ ਇਲਾਕਿਆਂ ਤੋਂ ਗੁਰੂ ਨੂੰ ਸੀਸ ਭੇਟ ਕਰਨ ਆ ਗਏ, ਇਹਨਾਂ ਇਲਾਕਿਆਂ ਵਿਚ ਵਸਦੀ ਵੱਡੀ ਵਸੋਂ ਸਿੱਖੀ ਸਿਦਕ ਨੂੰ ਪਰਨਾਈ ਹੋਵੇਗੀ। ਇਸ ਤੋਂ ਪਤਾ ਲਗਦਾ ਹੈ ਕਿ ਸਿੱਖੀ ਦੀਆਂ ਜੜ੍ਹਾਂ ਦੇ ਰੂਪ ਵਿਚ ਗੁਰਮਤਿ ਵਿਚਾਰਧਾਰਾ ਦਾ ਸੰਬੰਧ ਜਿੰਨਾ ਦੂਰ ਦੇਸ਼ ਦੇਸ਼ਾਂਤਰਾਂ ਤੱਕ ਸੀ ਇਸ ਦੀਆਂ ਟਾਹਣੀਆਂ ਦੇ ਰੂਪ ਵਿਚ ਖਾਲਸਾ ਪੰਥ ਦਾ ਮੁਢਲਾ ਫੈਲਾਓ ਵੀ ਓਨਾ ਹੀ ਵਿਸ਼ਾਲ ਸੀ। ਗੁਰੂ ਸਾਹਿਬਾਨ ਦੇ ਹੈਡਕੁਆਟਰ ਮੁੱਖ ਤੌਰ ਤੇ ਲੰਮਾ ਸਮਾਂ ਪੰਜਾਬ ਵਿਚ ਰਹੇ ਹੋਣ ਕਰਕੇ ਬਹੁਤੇ ਇਤਿਹਾਸਕ ਗੁਰਦੁਆਰੇ ਪੰਜਾਬ ਵਿਚ ਹਨ। ਉਨੀਵੀਂ ਸਦੀ ਦੇ

118 / 132
Previous
Next