ਭੂਗੋਲਕਿ ਅਤੇ ਕੁਦਰਤੀ ਸੀਮਾਵਾਂ ਦੇ ਵਿਚਕਾਰ ਕਿਸੇ ਫਿਰਕੇ ਦੀ ਬਜਾਏ ਬੋਲੀ ਅਤੇ ਸੱਭਿਆਚਾਰ ਦੇ ਆਧਾਰ
'ਤੇ ਅਬਾਦ ਦੇਸ਼ ਦੀ ਪੰਜਾਬੀ ਰਾਸ਼ਟਰੀ ਭਾਸ਼ਾ ਹੁੰਦੀ ਜਿਸ ਨੂੰ ਲਿਖਣ ਲਈ ਦੋ ਲਿੱਪੀਆਂ ਗੁਰਮੁਖੀ ਅਤੇ ਸ਼ਾਹਮੁਖੀ ਮਨਜੂਰ ਹੁੰਦੀਆਂ। ਪੰਜ ਦਰਿਆ ਇਸ ਦੇ ਵੱਖ ਵੱਖ ਖੁਦਮੁਖਤਿਆਰ ਸੂਬਿਆਂ ਵਿਚਕਾਰ ਕੁਦਰਤੀ ਸਰਹੱਦਾਂ ਹੁੰਦੀਆਂ। ਮਿੰਟਗੁਮਰੀ, ਮੁਲਤਾਨ, ਰਾਵਲਪਿੰਡੀ, ਸਿਆਲਕੋਟ, ਚੰਬਾ, ਸ਼ਿਮਲਾ, ਅੰਬਾਲਾ, ਦਿੱਲੀ, ਰੇਵਾੜੀ, ਅਬੋਹਰ ਇਸ ਦੀਆਂ ਸੀਮਾਵਾਂ ਦੇ ਅੰਦਰਲੇ ਪੰਜਾਬੀ ਇਲਾਕੇ ਅਖਵਾਉਂਦੇ। ਤਕਰੀਬਨ ਹਰ ਤਰ੍ਹਾਂ ਦੀ ਧਰਤੀ ਭਾਵ ਪਹਾੜ, ਮੈਦਾਨ, ਜੰਗਲ ਅਤੇ ਮਾਰੂਥਲ ਪੰਜਾਬ ਦੇ ਭੂ-ਦ੍ਰਿਸ਼ਾਂ ਵਜੋਂ ਸ਼ੋਭਨੀਕ ਹੁੰਦੀ । ਝਾਂਗੀ, ਪੋਠੋਹਾਰੀ, ਸਰਾਇਕੀ, ਮੁਲਤਾਨੀ, ਲਹਿੰਦੀ, ਡੋਗਰੀ, ਪਹਾੜੀ, ਮਾਝੀ, ਦੁਆਬੀ, ਮਲਵਈ, ਪੁਆਧੀ, ਬਾਂਗਰੂ ਆਦਿ ਨੂੰ ਪੰਜਾਬੀ ਬੋਲੀ ਪਰਿਵਾਰ ਦੀਆਂ ਬਰਾਬਰ ਦੇ ਮਹੱਤਵ ਵਾਲੀਆਂ ਬੋਲੀਆਂ ਮੰਨਿਆਂ ਜਾਂਦਾ। ਉਰਦੂ, ਅੰਗਰੇਜ਼ੀ ਅਤੇ ਦੇਵਨਾਗਰੀ ਲਿੱਪੀ ਵਾਲੀ ਹਿੰਦੀ ਭਾਸ਼ਾਵਾਂ ਨੂੰ ਦੂਜੀ ਭਾਸ਼ਾ ਦੇ ਤੌਰ 'ਤੇ ਸਿੱਖਣ ਵਰਤਣ ਦੀ ਚੋਣ ਉਪਲਭਦ ਹੁੰਦੀ । ਬਾਬੂ ਫਿਰੋਜ਼ਦੀਨ ਸ਼ਰਫ ਦਾ ਗੀਤ 'ਸੋਹਣੇ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀਂ ਸਈਓ' ਰਾਸ਼ਟਰੀ ਗਾਨ ਬਣ ਗੂੰਜਦਾ। ਪੰਜਾਬ ਦੇ ਇਸ ਸੁਹਾਵਨੇ ਸੁਪਨੇ ਨੂੰ ਇਸ ਵਿਚੋਂ ਲੰਘਦੇ ਵਰਤਮਾਨ ਹਿੰਦ-ਪਾਕਿ ਬਾਰਡਰ ਨੇ ਵਿਚਕਾਰੋਂ ਚੀਰਿਆ ਹੋਇਆ ਹੈ। ਇਸ ਬਾਰਡਰ 'ਤੇ ਝੰਡੇ ਲਹਿਰਾਉਣ / ਉਤਾਰਨ ਮੌਕੇ ਸਿਰਾਂ ਤੋਂ ਉਚੇ ਪੈਰ ਚੁੱਕ ਚੁੱਕ ਧਰਤੀ 'ਤੇ ਖੜਕਾਏ ਜਾਂਦੇ ਫੌਜੀ ਬੂਟ ਇਸ ਸੁਪਨੇ ਦੇ ਸਿਰ ਵਿਚ ਦੋਨਾਂ ਪਾਸਿਆਂ ਦੀਆਂ ਸਰਕਾਰਾਂ ਵਲੋਂ ਦੋ ਵੇਲੇ ਮਾਰੇ ਜਾਂਦੇ ਵਦਾਨ ਹਨ।
ਪੰਜਾਬ ਦੇਸ਼ ਦਾ ਇਹ ਸੁਪਨਾ ਹਕੀਕਤ ਬਣਨ ਤੋਂ ਇਸ ਕਰਕੇ ਦੂਰ ਰਿਹਾ ਕਿ ਅਸੀਂ ਸਾਰੇ ਪੰਜਾਬੀ ਹੋਣ ਦੇ ਨਾਤੇ ਇਕੱਠੇ ਹੋਣ ਦੀ ਬਜਾਏ ਹਿੰਦੂ, ਮੁਸਲਮਾਨ ਅਤੇ ਸਿੱਖ ਅਖਵਾਉਣ ਦੇ ਨਾਤੇ ਵੰਡ ਹੋਏ। ਅਸੀਂ ਕਹਿੰਦੇ ਤਾਂ ਹਾਂ ਕਿ ਸਾਡਾ ਧਰਮ ਦੁਨੀਆਂ ਦਾ ਸਭ ਤੋਂ ਮਹਾਨ,