

ਤਾਕਤਵਰ ਅਤੇ ਮਜਬੂਤ ਧਰਮ ਹੈ। ਪਰ ਸਾਡਾ ਵਿਹਾਰ ਦੱਸਦਾ ਰਹਿੰਦਾ ਹੈ ਕਿ ਜਿੰਨਾ ਅਸੀਂ ਹਰ ਗੱਲ ਵਿਚ ਆਪਣੇ ਧਰਮ ਨੂੰ ਖਤਰਾ ਮਹਿਸੂਸ ਕਰਦੇ ਰਹਿੰਦੇ ਹਾਂ ਓਨਾਂ ਦੁਨੀਆਂ ਵਿਚ ਕਿਸੇ ਹੋਰ ਧਰਮ ਨੂੰ ਮੰਨਣ ਵਾਲੇ ਲੋਕ ਨਹੀਂ ਕਰਦੇ। ਇਸੇ ਡਰ ਦਾ ਨਤੀਜਾ ਰਿਹਾ ਕਿ ਸਾਡੇ ਲੀਡਰਾਂ ਨੇ ਦੇਸ਼ ਦੀ ਮਜ਼ਹਬ ਅਧਾਰਤ ਵੰਡ ਨੂੰ ਮਨਜੂਰ ਕੀਤਾ। ਵੰਡ ਲਈ ਅਸੀਂ ਬੋਲੀ ਅਤੇ ਸੱਭਿਆਚਾਰ ਵਾਲਾ ਰਸਤਾ ਛੱਡ ਕੇ ਮਜ਼ਹਬ ਵਾਲਾ ਰਸਤਾ ਅਖਤਿਆਰ ਕੀਤਾ। ਅਸਲ ਵਿਚ ਜੇ ਪੰਜਾਬੀ ਸਾਡੀ ਮਾਂ ਬੋਲੀ ਹੈ ਤਾਂ ਪੰਜਾਬੀ ਬੋਲਣ ਵਾਲੇ ਹਿੰਦੂ ਅਤੇ ਮੁਸਲਮਾਨ ਸਾਡੇ ਮਾਂ ਜਾਏ ਹਨ। ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿਚ ਅਸੀਂ ਸਿੱਖ ਤੀਜੇ ਨੰਬਰ 'ਤੇ ਹਾਂ। ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਹੈ, ਨੌਂ-ਦਸ ਕਰੋੜ ਮੁਸਲਮਾਨ ਪੰਜਾਬੀ ਪਾਕਿਸਤਾਨ ਵਿਚ ਰਹਿੰਦੇ ਹਨ। ਏਧਰ ਦਿੱਲੀ ਤੱਕ ਪੰਜਾਬੀ ਬੋਲਣ ਵਾਲਿਆਂ ਵਿਚ ਅਸੀਂ 35-36 ਪ੍ਰਤੀਸ਼ਤ ਤੋਂ ਘੱਟ ਹੀ ਹੋਵਾਂਗੇ। ਦੇਸ਼ ਵੰਡ ਸਮੇਂ ਸਿੱਖ ਬਹੁ ਗਿਣਤੀ ਵਾਲੀਆਂ ਕੇਵਲ 2-3 ਤਹਿਸੀਲਾਂ ਹੀ ਸਨ ਜਿਨ੍ਹਾਂ ਦੇ ਆਧਾਰ 'ਤੇ ਕੋਈ ਸਿੱਖ ਦੇਸ਼ ਤਾਂ ਬਣ ਨਹੀਂ ਸੀ ਸਕਦਾ। ਪਰ ਵੰਡ ਦੌਰਾਨ ਵਸੋਂ ਦੇ ਆਦਾਨ ਪ੍ਰਦਾਨ ਕਰਕੇ ਇਧਰਲੇ ਕੁਝ ਹਿੱਸੇ ਵਿਚ ਸਿੱਖ ਬਹੁ ਗਿਣਤੀ ਬਣ ਗਈ। ਸਿੱਖ ਲੀਡਰਾਂ ਦੀ ਇੱਛਾ ਹੋਈ ਕਿ ਇਸ ਬਹੁ ਗਿਣਤੀ ਵਾਲਾ ਵੱਖਰਾ ਸੂਬਾ ਹੋਵੇ ਜਿਥੇ ਉਹ ਸਿੱਖ ਵੋਟਾਂ ਦੀ ਬਹੁ ਗਿਣਤੀ ਦੇ ਸਿਰ 'ਤੇ ਸੱਤਾਧਾਰੀ ਹੋ ਸਕਣ। ਅਕਾਲੀ ਦਲ ਵਲੋਂ ਲਗਾਇਆ ਗਿਆ ਪੰਜਾਬੀ ਸੂਬੇ ਦਾ ਮੋਰਚਾ ਕਹਿਣ ਨੂੰ ਪੰਜਾਬੀ ਬੋਲੀ ਦੇ ਅਧਾਰ 'ਤੇ ਸੂਬਾ ਬਣਾਉਣ ਦੀ ਮੰਗ ਕਰਦਾ ਸੀ ਪਰ ਹਕੀਕਤ ਵਿਚ ਗੁਣਾਂ ਦੀ ਬਜਾਏ ਗਿਣਤੀ ਆਸਰੇ 'ਸਿੱਖ' ਮੁੱਖ ਮੰਤਰੀ ਬਣਾਉਣ ਦੀ ਚਾਹਤ ਸੀ। ਗਹੁ ਨਾਲ ਦੇਖਿਆ ਜਾਵੇ ਤਾਂ ਇਸ ਮੋਰਚੇ ਨਾਲ ਅਸੀਂ ਪੰਜਾਬੀ ਬੋਲਦੇ ਲੋਕਾਂ ਦਾ ਸੂਬਾ ਬਣਾਉਣ ਦੇ ਨਾਂ 'ਤੇ ਵੱਡੀ ਗਿਣਤੀ ਵਿਚ ਪੰਜਾਬੀ ਬੋਲਣ ਵਾਲੇ ਹਰਿਆਣਾ ਅਤੇ ਹਿਮਾਚਲ ਦੇ ਇਲਾਕਿਆਂ ਨੂੰ ਆਪਣੇ ਤੋਂ ਵੱਖਰੇ ਕੀਤਾ। ਪੰਜਾਬ ਦੇ ਇਕ ਛੋਟੇ ਜਿਹੇ ਭਾਗ ਵਿਚ